ਸੀਆਈਐੱਸਐੱਫ ਦੇ ਜਵਾਨਾਂ ਨੂੰ ਉਕਤ ਵਿਅਕਤੀ ਦਾ ਪਾਸਪੋਰਟ ਚੈੱਕ ਕਰਨ ‘ਤੇ ਪਤਾ ਲੱਗਾ ਕਿ ਉਸ ਦੀ ਉਮਰ ਪਾਸਪੋਰਟ ‘ਚ ਦਿੱਤੀ ਗਈ ਉਮਰ ਤੋਂ ਕਾਫੀ ਘੱਟ ਜਾਪਦੀ ਹੈ। ਉਸ ਦੀ ਆਵਾਜ਼ ਅਤੇ ਚਮੜੀ ਵੀ ਇੱਕ ਨੌਜਵਾਨ ਵਰਗੀ ਸੀ ਅਤੇ ਉਸਦੀ ਉਮਰ ਪਾਸਪੋਰਟ ਵਿੱਚ ਦਿੱਤੇ ਵਰਣਨ ਨਾਲ ਮੇਲ ਨਹੀਂ ਖਾਂਦੀ ਸੀ। ਨੇੜਿਓਂ ਜਾਂਚ ਕਰਨ ‘ਤੇ ਪਤਾ ਲੱਗਾ ਕਿ ਯਾਤਰੀ ਨੇ ਆਪਣੇ ਵਾਲਾਂ ਅਤੇ ਦਾੜ੍ਹੀ ਨੂੰ ਸਫੈਦ ਰੰਗਿਆ ਹੋਇਆ ਸੀ ਅਤੇ ਉਸ ਨੇ ਬੁੱਢਾ ਦਿਖਣ ਲਈ ਐਨਕਾਂ ਵੀ ਲਗਾਈਆਂ ਹੋਈਆਂ ਸਨ। ਇਨ੍ਹਾਂ ਸ਼ੱਕਾਂ ਦੇ ਆਧਾਰ ‘ਤੇ ਉਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਡਿਪਾਰਚਰ ਏਰੀਆ ਵਿੱਚ ਲਿਜਾਇਆ ਗਿਆ। ਉਸ ਦੇ ਮੋਬਾਈਲ ਦੀ ਚੈਕਿੰਗ ਦੌਰਾਨ ਇਕ ਹੋਰ ਪਾਸਪੋਰਟ ਦੀ ਸਾਫਟ ਕਾਪੀ ਮਿਲੀ। ਜਿਸ ਅਨੁਸਾਰ ਪਾਸਪੋਰਟ ‘ਤੇ ਦਰਜ ਨਾਮ ਗੁਰੂ ਸੇਵਕ ਸਿੰਘ ਉਮਰ 24 ਸਾਲ ਹੈ। ਹੋਰ ਪੁੱਛਗਿੱਛ ਦੌਰਾਨ ਯਾਤਰੀ ਨੇ ਮੰਨਿਆ ਕਿ ਉਸਦਾ ਅਸਲੀ ਨਾਮ ਗੁਰੂ ਸੇਵਕ ਸਿੰਘ ਹੈ ਅਤੇ ਉਸਦੀ ਉਮਰ 24 ਸਾਲ ਹੈ। ਉਹ 67 ਸਾਲਾ ਰਸ਼ਵਿੰਦਰ ਸਿੰਘ ਸਹੋਤਾ ਦੇ ਨਾਂ ‘ਤੇ ਜਾਰੀ ਕੀਤੇ ਪਾਸਪੋਰਟ ‘ਤੇ ਸਫਰ ਕਰ ਰਿਹਾ ਹੈ।