ਪੰਜਾਬੀਆਂ ਨਾਲ ਕੰਗਣਾ ਨੂੰ ਪੰਗਾ ਲੈਣਾ ਪਿਆ ਮਹਿੰਗਾ, ਹਾਈਕੋਰਟ ਦੇ ਵਕੀਲ ਨੇ ਭੇਜਿਆ ਨੋਟਿਸ, ਮੁਆਫੀ ਲਈ ਦਿੱਤਾ 7 ਦਿਨ ਦਾ ਟਾਇਮ

ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਪੰਜਾਬੀਆਂ ਨਾਲ ਪੰਗਾ ਲੈਣਾ ਭਾਰੀ ਪੈਣ ਵਾਲਾ ਹੈ ਕੰਗਣਾਂ ਰਣੌਤ ਦੀਆਂ ਮੁਸਕਿਲਾਂ ਵੱਧਦੀਆਂ ਦਿਖਾਈ ਦੇ ਰਹੀਆ ਨੇ ਹੁਣ ਕੰਗਣਾ ਨੂੰ ਇਕ ਵਕੀਲ ਨੇ ਵੱਡਾ ਝਟਕਾ ਦਿਤਾ ਹੈ

ਬਾਲੀਵੁੱਡ ਅਦਾਕਾਰ ਤੇ ਹਿਮਾਚਲ ਦੀ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਨੂੰ ਵੱਡਾ ਝਟਕਾ ਲੱਗਾ ਹੈ। ਨਵਾਂਸ਼ਹਿਰ ਦੀ ਇਕ ਸੰਸਥਾ ਨੇ ਕੰਗਨਾ ਨੂੰ ਇਕ ਨੋਟਿਸ ਭੇਜਿਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਏਅਰਪੋਰਟ ‘ਤੇ ਇਕ CISF ਮਹਿਲਾ ਵੱਲੋਂ ਕੰਗਨਾ ਨੂੰ ਥੱਪੜ ਮਾਰਿਆ ਸੀ ਕਿਉਂਕਿ ਉਹ ਕੰਗਨਾ ਵੱਲੋਂ ਕਿਸਾਨਾਂ ਲਈ ਦਿੱਤੇ ਗਏ ਗਲਤ ਬਿਆਨ ਤੋਂ ਕਾਫੀ ਨਾਰਾਜ਼ ਸੀ।

ਥੱਪੜ ਕਾਂਡ ਤੋਂ ਬਾਅਦ ਕੰਗਨਾ ਨੇ ਤੋਂ ਵੀਡੀਓ ਜਾਰੀ ਕੀਤਾ ਸੀ ਜਿਸ ਵਿਚ ਉਸ ਨੇ ਪੰਜਾਬੀਆਂ ਨੂੰ ਅੱਤਵਾਦੀ ਕਿਹਾ ਸੀ। ਇਸ ਬਿਆਨ ਕਰਕੇ ਕੰਗਨਾ ਦੀਆਂ ਮੁਸ਼ਕਲਾਂ ਵਧਦੀਆਂ ਦਿਖ ਰਹੀਆਂ ਹਨ। ਹਾਈਕੋਰਟ ਦੇ ਵਕੀਲ ਵੱਲੋਂ ਕੰਗਨਾ ਨੂੰ ਨੋਟਿਸ ਭੇਜਿਆ ਗਿਆ ਹੈ। ਐਡਵੋਕੇਟ ਲਿਆਕਤ ਅਲੀ ਨੇ ਆਪਣੀ ਸੰਸਥਾ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਹੈ। ਕੰਗਨਾ ਨੇ 6 ਜੂਨ ਨੂੰ ਪੰਜਾਬ ਵਿਚ ਅੱਤਵਾਦ ਵਧਣ ਦਾ ਦੋਸ਼ ਲਗਾਇਆ ਜਿਸ ਨਾਲ ਪੰਜਾਬ ਦੀ ਸਾਖ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਪੰਜਾਬ ਵਿਰੁੱਧ ਦਿੱਤੇ ਬਿਆਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ 7 ਦਿਨਾਂ ਅੰਦਰ ਮਾਫੀ ਮੰਗੀ ਜਾਵੇ। ਜੇਕਰ ਕੰਗਨਾ ਨੇ ਮਾਫੀ ਨਾ ਮੰਗੀ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਕੰਗਨਾ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਹੈ ਪਹਿਲਾਂ ਵੀ ਉਸ ਵੱਲੋਂ ਪੰਜਾਬੀਆਂ ਖਿਲਾਫ ਗਲਤ ਬਿਆਨ ਦਿੱਤੇ ਜਾਂਦੇ ਰਹੇ ਹਨ ਜਿਸ ਕਾਰਨ ਉਸ ਦਾ ਵਿਰੋਧ ਹੁੰਦਾ ਰਿਹਾ ਹੈ।

error: Content is protected !!