ਤੀਰਥ ਯਾਤਰਾ ‘ਤੇ ਗਏ ਸ਼ਰਧਾਲੂਆਂ ਨਾਲ ਵਰਤ ਗਿਆ ਭਾਣਾ, 13 ਲਾ+ਸ਼ਾਂ ਘਰ ਪਰਤਣ ਨਾਲ ਪੈ ਗਿਆ ਚੀਕ-ਚਿਹਾੜਾ

ਤੀਰਥ ਯਾਤਰਾ ‘ਤੇ ਗਏ ਸ਼ਰਧਾਲੂਆਂ ਨਾਲ ਵਰਤ ਗਿਆ ਭਾਣਾ, 13 ਲਾ+ਸ਼ਾਂ ਘਰ ਪਰਤਣ ਨਾਲ ਪੈ ਗਿਆ ਚੀਕ-ਚਿਹਾੜਾ

ਕਰਨਾਟਕ (ਵੀਓਪੀ ਬਿਊਰੋ) ਦੱਖਣ ਭਾਰਤ ਦੇ ਕਰਨਾਟਕ ਤੋਂ ਇਸ ਸਮੇਂ ਬੇਹੱਦ ਦਰਦਨਾਕ ਖਬਰ ਸਾਹਮਣੇ ਆਈ ਹੈ। ਇੱਥੇ ਧਾਰਮਿਕ/ਤੀਰਥ ਯਾਤਰਾ ‘ਤੇ ਜਾਂਦੇ ਸਮੇਂ ਇੱਕ ਵਾਹਨ ਦੀ ਦੂਜੇ ਵਾਹਨ ਨਾਲ ਟੱਕਰ ਹੋ ਗਈ ਅਤੇ ਇਸ ਹਾਦਸੇ ਵਿੱਚ 13 ਦੇ ਕਰੀਬ ਸ਼ਰਧਾਲੂਆਂ ਦੀ ਵੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੋਂ ਦੇ ਬਿਆਦਗੀ ਤਾਲੁਕ ਵਿੱਚ ਸ਼ੁੱਕਰਵਾਰ ਤੜਕੇ ਇੱਕ ਮਿੰਨੀ ਬੱਸ ਦੇ ਖੜ੍ਹੇ ਟਰੱਕ ਨਾਲ ਟਕਰਾ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ।

 

ਪੁਲਿਸ ਨੇ ਦੱਸਿਆ ਕਿ ਪੀੜਤ ਸ਼ਿਵਮੋਗਾ ਦੇ ਵਸਨੀਕ ਸਨ ਅਤੇ ਦੇਵੀ ਯੱਲਮਾ ਦੇ ਦਰਸ਼ਨਾਂ ਲਈ ਤੀਰਥ ਯਾਤਰਾ ਤੋਂ ਬਾਅਦ ਬੇਲਾਗਾਵੀ ਜ਼ਿਲ੍ਹੇ ਦੇ ਸਾਵਦੱਤੀ ਤੋਂ ਵਾਪਸ ਆ ਰਹੇ ਸਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਬੱਸ ਡਰਾਈਵਰ ਨੂੰ ਨੀਂਦ ਆ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਨੇ ਦੱਸਿਆ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

error: Content is protected !!