Skip to content
Tuesday, December 3, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
June
29
ਗੰਗਾ ਨਦੀ ‘ਚ ਵਧਿਆ ਪਾਣੀ ਦਾ ਪੱਧਰ, ਤੈਰਦੀਆਂ ਨਜ਼ਰ ਆਈਆ ਗੱਡੀਆਂ, 5 ਦਿਨ ਭਾਰੀ ਮੀਂਹ ਦਾ ਅਲਰਟ
Delhi
international
National
ਗੰਗਾ ਨਦੀ ‘ਚ ਵਧਿਆ ਪਾਣੀ ਦਾ ਪੱਧਰ, ਤੈਰਦੀਆਂ ਨਜ਼ਰ ਆਈਆ ਗੱਡੀਆਂ, 5 ਦਿਨ ਭਾਰੀ ਮੀਂਹ ਦਾ ਅਲਰਟ
June 29, 2024
Voice of Punjab
ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਮਾਨਸੂਨ ਲਗਭਗ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਮਾਨਸੂਨ ਦੇ ਆਉਣ ਦੇ ਨਾਲ ਉੱਤਰਾਖੰਡ ਵਿੱਚ ਵੀ ਬਰਸਾਤ ਸ਼ੁਰੂ ਹੋ ਗਈ ਹੈ। ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਸ਼ਨੀਵਾਰ ਨੂੰ ਗੰਗਾ ਨਦੀ ਦੇ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਅੱਠ ਕਾਰਾਂ ਵਹਿ ਗਈਆਂ।ਗੰਗਾ ਨਦੀ ਵਿੱਚ ਕਾਰਾਂ ਤੈਰਦੀਆਂ ਦੇਖ ਕੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਕਾਰਾਂ ਦੇ ਵਹਿ ਜਾਣ ਕਾਰਨ ਕੋਈ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਹੈ। ਦੂਜੇ ਪਾਸੇ ਭਾਰੀ ਮੀਂਹ ਕਾਰਨ ਆਮ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਕਈ ਕਲੋਨੀਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਸੜਕਾਂ ਪਾਣੀ ਵਿੱਚ ਡੁੱਬੀਆਂ ਦੇਖੀਆਂ ਗਈਆਂ।
ਬਰਸਾਤ ਤੋਂ ਬਾਅਦ ਮੀਂਹ ਦਾ ਪਾਣੀ ਘਰਾਂ ਵਿੱਚ ਵੜ ਜਾਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦਈਏ ਕਿ ਆਈਐਮਡੀ ਨੇ ਸ਼ਨੀਵਾਰ (29 ਜੂਨ) ਨੂੰ 27 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਲੱਦਾਖ ‘ਚ ਟੈਂਕ ਰਾਹੀਂ ਸ਼ਿਓਕ ਨਦੀ ਨੂੰ ਪਾਰ ਕਰਨ ਦੇ ਅਭਿਆਸ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਜੇਸੀਓ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਇਹ ਹਾਦਸਾ ਰਾਤ ਕਰੀਬ 1 ਵਜੇ ਵਾਪਰਿਆ ਇਹ ਜਾਣਕਾਰੀ ਸ਼ਨੀਵਾਰ (29 ਜੂਨ) ਨੂੰ ਸਾਹਮਣੇ ਆਈ।ਰੱਖਿਆ ਬੁਲਾਰੇ ਪੀਐਸ ਸਿੰਧੂ ਅਨੁਸਾਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਸ ਮੁਤਾਬਿਕ, ਫੌਜੀ ਅਭਿਆਸ ਤੋਂ ਬਾਅਦ ਦੇਰ ਰਾਤ ਟੀ-72 ਟੈਂਕ ਵਿੱਚ ਫੌਜ ਦੇ ਜਵਾਨ ਵਾਪਸ ਆ ਰਹੇ ਸਨ। ਫੌਜੀ ਟੈਂਕ ਪੂਰਬੀ ਲੱਦਾਖ ਦੇ ਸਾਸੇਰ ਬ੍ਰਾਂਗਸਾ ਵਿੱਚ ਸ਼ਯੋਕ ਨਦੀ ਨੂੰ ਪਾਰ ਕਰ ਰਿਹਾ ਸੀ ਕਿ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਅਤੇ ਟੈਂਕ ਸਮੇਤ ਜਵਾਨ ਨਦੀ ਵਿੱਚ ਰੁੜ੍ਹ ਗਏ। ਸੂਚਨਾ ਮਿਲਦੇ ਹੀ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਪਰ ਦਰਿਆ ‘ਚ ਤੇਜ਼ ਵਹਾਅ ਅਤੇ ਪਾਣੀ ਦਾ ਪੱਧਰ ਵਧਣ ਕਾਰਨ ਜਵਾਨਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਪੰਜ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਨ੍ਹਾਂ ਦੀ ਪਛਾਣ ਰਿਸਾਲਦਾਰ ਐਮਆਰ ਕੇ ਰੈੱਡੀ, ਦਫ਼ਾਦਾਰ ਭੂਪੇਂਦਰ ਨੇਗੀ, ਲਾਂਸ ਦਫ਼ਾਦਾਰ ਅਕਦੁਮ ਤਾਇਬਮ, ਹੌਲਦਾਰ ਏ ਖ਼ਾਨ ਅਤੇ ਨਾਗਰਾਜ ਪੀ. ਵਜੋਂ ਹੋਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।
Post navigation
ਦੇਖੋ ਡਾਕਟਰਾਂ ਦੀ ਵੱਡੀ ਲਾਪਰਵਾਹੀ! 9 ਸਾਲਾਂ ਲੜਕੇ ਦੇ ਪੈਰਾਂ ਦੀ ਬਜਾਏ ਕਰ ਦਿੱਤਾ ਪ੍ਰਾਈਵੇਟ ਪਾਰਟ ਦਾ ਆਪਰੇਸ਼ਨ, ਫਿਰ ਹੋਇਆ….
ਵਿਸ਼ਵ ਵਿਜੇਤਾ ਭਾਰਤ… T-20 World Cup ‘ਚ ਦੱਖਣੀ ਅਫਰੀਕਾ ਨੂੰ ਹਰਾ ਕੇ 13 ਸਾਲ ਬਾਅਦ ਜਿੱਤੀ ਟਰਾਫੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us