ਉਸ ਦੇ ਦੋਸ਼ ਤੋਂ ਬਾਅਦ, ਇੱਕ ਸਿਹਤ ਅਧਿਕਾਰੀ ਨੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਅਤੇ ਪੁਲਿਸ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਨਾਬਾਲਗ ਦੇ ਮਾਪਿਆਂ ਨੇ ਅੱਗੇ ਦੱਸਿਆ, ‘ਪਿਛਲੇ ਮਹੀਨੇ ਲੜਕੇ ਨੂੰ ਆਪਣੇ ਦੋਸਤਾਂ ਨਾਲ ਖੇਡਦੇ ਸਮੇਂ ਪੈਰ ‘ਚ ਸੱਟ ਲੱਗ ਗਈ ਸੀ। ਉਸ ਨੂੰ 15 ਜੂਨ ਨੂੰ ਸ਼ਾਹਪੁਰ ਦੇ ਉਪ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਡਾਕਟਰਾਂ ਨੇ ਹਾਲ ਹੀ ਵਿੱਚ ਉਸਦੇ ਪੈਰ ਦੀ ਬਜਾਏ ਉਸਦੇ ਪ੍ਰਾਈਵੇਟ ਪਾਰਟ ਦੀ ਸਰਜਰੀ ਕੀਤੀ ਸੀ। ਬਾਅਦ ‘ਚ ਆਪਣੀ ਗ਼ਲਤੀ ਦਾ ਅਹਿਸਾਸ ਹੋਣ ‘ਤੇ ਡਾਕਟਰਾਂ ਨੇ ਉਸ ਦੇ ਜ਼ਖਮੀ ਪੈਰ ਦਾ ਆਪਰੇਸ਼ਨ ਕਰ ਦਿੱਤਾ।