‘ਯੋਗਾ ਗਰਲ’ ਨੇ ਛੇੜਿਆ ਨਵਾਂ ਵਿਵਾਦ, ਦਰਬਾਰ ਸਾਹਿਬ ‘ਚ ਸੇਵਾ, ‘‘ਮੈਂ ਦੇਗ ਤੇ 2100 ਚੜ੍ਹਾਵਾ ਦਾ ਚੜ੍ਹਾਇਆ”, ‘‘ਮੈਂ ਵਾਹਿਗੁਰੂ ਜੀ ਦੀ…

ਸ੍ਰੀ ਦਰਬਾਰ ਸਾਹਿਬ ਵਿਚ ਯੋਗਾ ਕਰਨ ਵਾਲੀ ਕੁੜੀ ਨੂੰ ਲੈ ਕੇ ਕਾਫੀ ਵਿਵਾਦ ਦੇਖਣ ਨੂੰ ਮਿਲਿਆ ਹੈ ਅਤੇ ਇਸੇ ਦੇ ਵਿਚਕਾਰ ਉਸ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਨਵੀਂ ਵੀਡੀਓ ਸ਼ੇਅਰ ਕੀਤੀ ਗਈ ਹੈ | ਜਿਸ ਵਿਚੋਂ ਉਸ ਨੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਅਰਚਨਾ ਮਕਵਾਨਾ ਨੇ ਸ਼ੋਸਲ ਮੀਡੀਆ ਉਤੇ ਨਵੀਂ ਤਸਵੀਰ ਅਪਲੋਡ ਕੀਤੀ ਹੈ,   ਜਿਸ ’ਚ ਉਹ ਦਰਬਾਰ ਸਾਹਿਬ ’ਚ ਗੁਲਾਬੀ ਸਲਵਾਰ-ਕਮੀਜ਼ ਪਾ ਕੇ ਖੜੀ ਹੋਈ ਹੈ। ਅਰਚਨਾ ਮਕਵਾਨਾ ਨੇ ਇਹ ਵੀ ਦਸਿਆ ਕਿ ਇਹ ਤਸਵੀਰ 20 ਜੂਨ 2024 ਦੀ ਹੈ ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਸੀ।

ਸ਼ੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਵੀਡੀਓ ਵਿੱਚ ਅਰਚਨਾ ਮਕਵਾਨਾ ਸੇਵਾ ਕਰਦੀ ਵੀ ਨਜ਼ਰ ਆ ਰਹੀ ਹੈ। ਅਚਰਨਾ ਨੇ ਇੰਸਟਾਗ੍ਰਾਮ ’ਤੇ ਤਸਵੀਰ ਅਪਲੋਡ ਕਰਕੇ ਲਿਖਿਆ ਹੈ , ‘‘ਮੈਂ ਵਾਹਿਗੁਰੂ ਜੀ ਦੀ ਇਸ ਪਵਿੱਤਰ ਬਖਸ਼ਿਸ਼ ਸਦਾ ਲਈ ਸ਼ੁਕਰਗੁਜ਼ਾਰ ਹਾਂ। ਕੁਝ ਤਸਵੀਰਾਂ ਸਾਂਝੀਆਂ ਨਹੀਂ ਕਰਨੀਆਂ ਸਨ ਪਰ ਕਿਉਂਕਿ ਮੇਰੇ ਇਰਾਦੇ ‘ਤੇ ਸਵਾਲ ਉਠਾਏ ਜਾ ਰਹੇ ਹਨ, ਮੈਂ ਆਪਣੇ ਬਚਾਅ ਲਈ ਇਨ੍ਹਾਂ ਨੂੰ ਹੁਣ ਸਾਂਝਾ ਕੀਤਾ ਹੈ। ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ, ਇਨਸਾਫ਼ ਕਰੋ ਜੀ।’’ ਇਕ ਤਸਵੀਰ ਗੁਰੂ ਘਰ ਵਿਚ ਸੇਵਾ ਕਰਦੇ ਹੋਏ ਵੀ ਵਾਇਰਲ ਕੀਤੀ ਹੈ। ਬਾਲਟੀ ਵਿਚ ਪਾਣੀ ਭਰ ਕੇ ਸੇਵਾ ਕਰ ਰਹੀ ਹੈ। ਇਕ ਤਸਵੀਰ ਗੁਰੂ ਘਰ ਦੇ ਪ੍ਰਸਾਦੇ ਦੀ ਸ਼ੇਅਰ ਕੀਤੀ ਹੈ ਜਿਸ ਵਿਚ ਉਸ ਨੇ ਲਿਖਿਆ ਹੈ ਕਿ 20 ਜੂਨ ਨੂੰ ਮੈਂ ਸਵੇਰੇ 8.19 ਪ੍ਰਸਾਦਾ ਛਕਿਆ ਸੀ।

ਦੂਜੀ ਤਸਵੀਰ ਉਸ ਨੇ ਗੁਰੂ ਘਰ ਦੇ ਕੜਾਹ ਪ੍ਰਸਾਦ ਦੇਗ ਦੀ ਸਾਂਝੀ ਕੀਤੀ ਹੈ ਜਿਸ ਵਿਚ ਉਸ ਨੇ ਥਾਲ ਵਿਚ ਕੜਾਹ ਪ੍ਰਸਾਦ ਫੜ ਕੇ ਫੋਟੋ ਖਿੱਚੀ ਹੈ। ਇਹ 21 ਜੂਨ ਦੀ ਫੋਟੋ ਹੈ ਤੇ ਇਹ ਪ੍ਰਸਾਦ ਮੈਂ ਘਰ ਵੀ ਲੈਕੇ ਗਈ ਸੀ। ਇਸ ਤੋਂ ਇਲਾਵਾ ਵੀ ਹੋਰ ਕਈ ਫੋਟੋਆਂ ਉਸ ਨੇ ਅਕਾਲ ਤਖਤ ਸਾਹਿਬ ਦੀਆਂ ਸਾਂਝੀਆਂ ਕੀਤੀਆਂ ਹਨ। ਇੰਨਾ ਹੀ ਨਹੀ ਇਸ ਵੱਲੋਂ ਗੁਰੂ ਘਰ ਨੂੰ 2100 ਰੁਪਏ ਦਾ ਦਾਨ ਵੀ ਕੀਤਾ ਗਿਆ ਹੈ |

ਐਸਜੀਪੀਸੀ ਨੇ ਲਿਖਿਆ ਕਿ ਅਰਚਨਾ ਮਕਵਾਨਾ ਦੇ ਪਿਛਲੇ 6 ਦਿਨਾਂ ਵਿੱਚ ਸੋਸ਼ਲ ਮੀਡੀਆ ਨਾਲ ਸਬੰਧਤ ਗਤੀਵਿਧੀਆਂ ਤੋਂ ਉਸ ਦੇ ਵਿਵਹਾਰ ਅਤੇ ਕਾਰਵਾਈਆਂ ਦਾ ਸਾਰਾ ਨਮੂਨਾ ਸਾਫ਼ ਦਿਖਾਈ ਦਿੰਦਾ ਹੈ, ਸਭ ਤੋਂ ਪਹਿਲਾਂ ਉਸਨੇ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਫੋਟੋਆਂ/ਵੀਡੀਓ ਪੋਸਟ ਕਰਕੇ ਹਰਿਮੰਦਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ। ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

error: Content is protected !!