ਸ਼ੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਵੀਡੀਓ ਵਿੱਚ ਅਰਚਨਾ ਮਕਵਾਨਾ ਸੇਵਾ ਕਰਦੀ ਵੀ ਨਜ਼ਰ ਆ ਰਹੀ ਹੈ। ਅਚਰਨਾ ਨੇ ਇੰਸਟਾਗ੍ਰਾਮ ’ਤੇ ਤਸਵੀਰ ਅਪਲੋਡ ਕਰਕੇ ਲਿਖਿਆ ਹੈ , ‘‘ਮੈਂ ਵਾਹਿਗੁਰੂ ਜੀ ਦੀ ਇਸ ਪਵਿੱਤਰ ਬਖਸ਼ਿਸ਼ ਸਦਾ ਲਈ ਸ਼ੁਕਰਗੁਜ਼ਾਰ ਹਾਂ। ਕੁਝ ਤਸਵੀਰਾਂ ਸਾਂਝੀਆਂ ਨਹੀਂ ਕਰਨੀਆਂ ਸਨ ਪਰ ਕਿਉਂਕਿ ਮੇਰੇ ਇਰਾਦੇ ‘ਤੇ ਸਵਾਲ ਉਠਾਏ ਜਾ ਰਹੇ ਹਨ, ਮੈਂ ਆਪਣੇ ਬਚਾਅ ਲਈ ਇਨ੍ਹਾਂ ਨੂੰ ਹੁਣ ਸਾਂਝਾ ਕੀਤਾ ਹੈ। ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ, ਇਨਸਾਫ਼ ਕਰੋ ਜੀ।’’ ਇਕ ਤਸਵੀਰ ਗੁਰੂ ਘਰ ਵਿਚ ਸੇਵਾ ਕਰਦੇ ਹੋਏ ਵੀ ਵਾਇਰਲ ਕੀਤੀ ਹੈ। ਬਾਲਟੀ ਵਿਚ ਪਾਣੀ ਭਰ ਕੇ ਸੇਵਾ ਕਰ ਰਹੀ ਹੈ। ਇਕ ਤਸਵੀਰ ਗੁਰੂ ਘਰ ਦੇ ਪ੍ਰਸਾਦੇ ਦੀ ਸ਼ੇਅਰ ਕੀਤੀ ਹੈ ਜਿਸ ਵਿਚ ਉਸ ਨੇ ਲਿਖਿਆ ਹੈ ਕਿ 20 ਜੂਨ ਨੂੰ ਮੈਂ ਸਵੇਰੇ 8.19 ਪ੍ਰਸਾਦਾ ਛਕਿਆ ਸੀ।