ਦੇਖੋ ਡਾਕਟਰਾਂ ਦੀ ਵੱਡੀ ਲਾਪਰਵਾਹੀ! 9 ਸਾਲਾਂ ਲੜਕੇ ਦੇ ਪੈਰਾਂ ਦੀ ਬਜਾਏ ਕਰ ਦਿੱਤਾ ਪ੍ਰਾਈਵੇਟ ਪਾਰਟ ਦਾ ਆਪਰੇਸ਼ਨ, ਫਿਰ ਹੋਇਆ….

ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ।ਕਹਿੰਦੇ ਨੇ ਡਾਕਟਰ ਮਰਦੇ ਹੋਏ ਬੰਦੇ ਨੂੰ ਜੀਵਨ ਦਾਨ ਵੀ ਦੇ ਸਕਦੇ ਨੇ ਪਰ ਕਈ ਡਾਕਟਰ ਅਜਿਹੇ ਵੀ ਨੇ ਜਿਨ੍ਹਾਂ ਦੀਆਂ ਗਲਤੀਆਂ ਚਰਚਾ ਬਣ ਜਾਂਦੀਆਂ ਨੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਸ਼ਾਹਪੁਰ ਤੋਂ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਸ਼ਾਹਪੁਰ ‘ਚ ਡਾਕਟਰਾਂ ਨੇ ਗ਼ਲਤ ਤਰੀਕੇ ਨਾਲ 9 ਸਾਲਾ ਲੜਕੇ ਦੇ ਜ਼ਖ਼ਮੀ ਪੈਰ ਦੀ ਬਜਾਏ ਉਸ ਦੇ ਗੁਪਤ ਅੰਗ ਦੀ ਸਰਜਰੀ ਕਰ ਦਿੱਤੀ। ਇਹ ਮਾਮਲਾ ਇੱਕ ਸਰਕਾਰੀ ਹਸਪਤਾਲ ਦਾ ਹੈ, ਇਸ ਮਾਮਲੇ ਵਿੱਚ ਲੜਕੇ ਦੇ ਮਾਪਿਆਂ ਨੇ ਠਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਉਸ ਦੇ ਦੋਸ਼ ਤੋਂ ਬਾਅਦ, ਇੱਕ ਸਿਹਤ ਅਧਿਕਾਰੀ ਨੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਅਤੇ ਪੁਲਿਸ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਨਾਬਾਲਗ ਦੇ ਮਾਪਿਆਂ ਨੇ ਅੱਗੇ ਦੱਸਿਆ, ‘ਪਿਛਲੇ ਮਹੀਨੇ ਲੜਕੇ ਨੂੰ ਆਪਣੇ ਦੋਸਤਾਂ ਨਾਲ ਖੇਡਦੇ ਸਮੇਂ ਪੈਰ ‘ਚ ਸੱਟ ਲੱਗ ਗਈ ਸੀ। ਉਸ ਨੂੰ 15 ਜੂਨ ਨੂੰ ਸ਼ਾਹਪੁਰ ਦੇ ਉਪ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਡਾਕਟਰਾਂ ਨੇ ਹਾਲ ਹੀ ਵਿੱਚ ਉਸਦੇ ਪੈਰ ਦੀ ਬਜਾਏ ਉਸਦੇ ਪ੍ਰਾਈਵੇਟ ਪਾਰਟ ਦੀ ਸਰਜਰੀ ਕੀਤੀ ਸੀ। ਬਾਅਦ ‘ਚ ਆਪਣੀ ਗ਼ਲਤੀ ਦਾ ਅਹਿਸਾਸ ਹੋਣ ‘ਤੇ ਡਾਕਟਰਾਂ ਨੇ ਉਸ ਦੇ ਜ਼ਖਮੀ ਪੈਰ ਦਾ ਆਪਰੇਸ਼ਨ ਕਰ ਦਿੱਤਾ।

ਮਾਪਿਆਂ ਨੇ ਸ਼ਾਹਪੁਰ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਜ਼ਿਲ੍ਹਾ ਸਿਵਲ ਸਰਜਨ ਡਾਕਟਰ ਕੈਲਾਸ਼ ਪਵਾਰ ਦਾ ਇਸ ਮਾਮਲੇ ਵਿੱਚ ਕਹਿਣਾ ਹੈ ਕਿ ਸਿਹਤ ਅਧਿਕਾਰੀ ਦੋਸ਼ਾਂ ਦੀ ਜਾਂਚ ਕਰਨਗੇ। ਇਸ ਦੌਰਾਨ ਹਸਪਤਾਲ ਦੇ ਮੈਡੀਕਲ ਅਫਸਰ ਗਜੇਂਦਰ ਪਵਾਰ ਨੇ ਕਿਹਾ ਹੈ ਕਿ ਲੜਕੇ ਨੂੰ ਪੈਰ ਦੀ ਸੱਟ ਤੋਂ ਇਲਾਵਾ ਫਿਮੋਸਿਸ ਦੀ ਸਮੱਸਿਆ ਵੀ ਸੀ। ਉਸ ਨੇ ਕਿਹਾ, ‘ਸਾਨੂੰ ਦੋ ਅਪਰੇਸ਼ਨ ਕਰਨੇ ਪਏ।’

ਦੂਜੇ ਆਪ੍ਰੇਸ਼ਨ ਬਾਰੇ ਮਾਪਿਆਂ ਨੂੰ ਜਾਣਕਾਰੀ ਦੇਣ ਬਾਰੇ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਡਾਕਟਰ ਉਨ੍ਹਾਂ ਨੂੰ ਦੱਸਣਾ ਭੁੱਲ ਗਿਆ ਹੋਵੇ ਜਾਂ ਮਰੀਜ਼ ਦੇ ਹੋਰ ਰਿਸ਼ਤੇਦਾਰਾਂ ਨੂੰ ਦੱਸਿਆ ਹੋਵੇ। ਮੈਡੀਕਲ ਅਫਸਰ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਜੋ ਕੀਤਾ ਉਹ ਸਹੀ ਸੀ ਅਤੇ ਇਸ ਵਿੱਚ ਕੁਝ ਵੀ ਗ਼ਲਤ ਨਹੀਂ ਸੀ। ਪਰ ਮਾਪਿਆਂ ਨੇ ਡਾਕਟਰਾਂ ਵੱਲੋਂ ਦਿੱਤੇ ਸਪੱਸ਼ਟੀਕਰਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

error: Content is protected !!