ਸਹੁਰਿਆਂ ਦਾ 27 ਲੱਖ ਲਵਾ ਕੈਨੇਡਾ ਗਈ ਪੰਜਾਬ ਨੇ ਜਾਂਦੇ ਹੀ ਬਲੌਕ ਮਾਰ ਦਿੱਤਾ ਘਰਵਾਲੇ ਦਾ ਨੰਬਰ, ਪਰਿਵਾਰ ਦੇ ਉੱਡੇ ਹੋਸ਼

ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੀ ਚਾਹ ਵਿੱਚ ਆਂਪਣਾ ਚੰਗਾ ਬੁਰਾ ਭੁੱਲ ਜਾਂਦੇ ਨੇ ਅੱਜਕੱਲ ਵਿਦੇਸ਼ ਜਾਣ ਦੇ ਨਾਂਅ ਤੇ ਵਿਆਹ ਇੱਕ ਵਪਾਰ ਬਣ ਗਏ ਨੇ ਕਈ ਮੁੰਡੇ ਬਾਹਰ ਜਾਕੇ ਕੁੜੀ ਵਾਲਿਆਂ ਨੂੰ ਧੋਖਾ ਦਿੰਦੇ ਨੇ ਅਤੇ ਕਈ ਕੁੜੀਆਂ ਇਸ ਤਰ੍ਹਾਂ ਦਾ ਠੱਗੀ ਦਾ ਸ਼ਿਕਾਰ ਨਾਭਾ ਬਲਾਕ ਦਾ ਪਿੰਡ ਕਿਸ਼ਨਗੜ੍ਹ ਦਾ ਪਰਿਵਾਰ ਹੋਇਆ ਹੈ। ਪੀੜਤ ਪਰਿਵਾਰ ਨੇ ਆਪਣੇ ਪੁੱਤਰ ਗੁਰਜਿੰਦਰ ਸਿੰਘ ਅਤੇ ਲੜਕੀ ਅਮਨਪ੍ਰੀਤ ਕੌਰ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ। ਪਰਿਵਾਰ ਵੱਲੋਂ ਲੜਕੀ ਨੂੰ ਬਾਹਰ ਭੇਜਣ ਦੇ ਲਈ ਕਰੀਬ 27 ਲੱਖ ਦੀ ਰਾਸ਼ੀ ਖਰਚੀ ਸੀ ਪਰ ਵਿਦੇਸ਼ ਜਾਣ ਤੋਂ ਬਾਅਦ ਲੜਕੀ ਨੇ ਆਪਣੇ ਪਤੀ ਦਾ ਨੰਬਰ ਹੀ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ। ਪੜਤਾਲ ਉਪਰੰਤ ਜਿਸ ਤੋਂ ਬਾਅਦ ਹੁਣ ਲੜਕੀ ਦੇ ਮਾਤਾ ਪਿਤਾ ਦੇ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਬਾਕੀ ਦੀ ਪੜਤਾਲ ਜਾਰੀ ਹੈ। ਪੀੜਤ ਲੜਕੇ ਅਤੇ ਉਸਦੇ ਪਿਤਾ ਨੇ ਇਨਸਾਫ਼ ਦੀ ਮੰਗ ਕੀਤੀ ਹੈ

ਜ਼ਿਕਰਯੋਗ ਹੈ ਕਿ ਨਾਭਾ ਬਲਾਕ ਦਾ ਪਿੰਡ ਕਿਸ਼ਨਗੜ੍ਹ ਦੇ ਰਹਿਣ ਵਾਲੇ ਜਗਤਾਰ ਸਿੰਘ ਨੇ ਬੜੇ ਹੀ ਚਾਵਾਂ ਦੇ ਨਾਲ ਆਪਣੇ ਲੜਕੇ ਗੁਰਜਿੰਦਰ ਸਿੰਘ ਦਾ ਵਿਆਹ ਨਾਭਾ ਬਲਾਕ ਦੇ ਪਿੰਡ ਅਗੇਤੀ ਦੀ ਲੜਕੀ ਅਮਨਪ੍ਰੀਤ ਕੌਰ ਨਾਲ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ। ਲੜਕੀ ਵੱਲੋਂ ਪਹਿਲਾਂ ਹੀ ਆਈਲੈਟਸ ਕੀਤੀ ਹੋਈ ਸੀ ਪਰ ਲੜਕੀ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੀ ਲੜਕੇ ਨੂੰ ਕੈਨੇਡਾ ਭੇਜ ਸਕਣ, ਸਹੁਰਾ ਪਰਿਵਾਰ ਵੱਲੋਂ ਲੱਖਾਂ ਰੁਪਏ ਦਾ ਲੋਨ ਲੈ ਕੇ ਆਪਣੀ ਨੂੰਹ ਅਮਨਪ੍ਰੀਤ ਕੌਰ ਨੂੰ ਕੈਨੇਡਾ ਭੇਜ ਦਿੱਤਾ ਗਿਆ। ਲੜਕੀ ਨੇ ਕੈਨੇਡਾ ਜਾ ਕੇ ਆਪਣੇ ਪਤੀ ਅਤੇ ਪਰਿਵਾਰ ਨੂੰ ਫੋਨ ਹੀ ਨਹੀਂ ਕੀਤਾ ਅਤੇ ਉਨ੍ਹਾਂ ਦਾ ਫੋਨ ਬਲਾਕ ਲਿਸਟ ਵਿਚ ਪਾ ਦਿੱਤਾ ਅਤੇ ਹੁਣ ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਸਾਨੂੰ ਪੁਲਿਸ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਦੀ ਤਫਤੀਸ਼ ਤੋਂ ਬਾਅਦ ਹੀ ਲੜਕੀ ਦੇ ਮਾਤਾ ਪਿਤਾ ਤੇ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ।

ਇਸ ਮੌਕੇ ’ਤੇ ਪੀੜਤ ਦੇ ਪਿਤਾ ਜਗਤਾਰ ਸਿੰਘ ਨੇ ਕਿਹਾ ਕਿ ਲੜਕੀ ਵਿਦੇਸ਼ ਜਾਣ ਤੋਂ ਬਾਅਦ ਲੜਕੇ ਨੂੰ ਬੁਲਾਵੇਗੀ ਪਰ ਉਸ ਨੇ ਸਾਡੇ ਨਾਲ ਬਹੁਤ ਵੱਡਾ ਧੌਖਾ ਕੀਤਾ ਹੈ। ਉਸ ਨੇ ਸਾਡਾ ਫੋਨ ਹੀ ਬੰਦ ਕਰ ਦਿੱਤਾ ਹੈ ਅਸੀਂ ਲੋਨ ਲੈ ਕੇ ਉਸਨੂੰ ਬਾਹਰ ਭੇਜਿਆ ਸੀ। ਲੜਕੀ ਦਾ ਪਰਿਵਾਰ 27 ਲੱਖ ਰੁਪਏ ਦੀ ਰਾਸ਼ੀ ਦੇਣ ਤੋਂ ਮੁੱਕਰ ਗਏ ਹਨ, ਜਿਸ ਦੇ ਸਬੂਤ ਸਾਡੇ ਕੋਲ ਹਨ। ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਸਾਡੇ ਪੈਸੇ ਵਾਪਸ ਦਵਾਏ ਜਾਣ।


ਇਸ ਮੌਕੇ ’ਤੇ ਪੁਲਿਸ ਥਾਣਾ ਭਾਦਸੋਂ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਨੇ ਆਪਣੇ ਪੁੱਤਰ ਦਾ ਵਿਆਹ ਅਮਨਪ੍ਰੀਤ ਕੌਰ ਨਾਲ ਕੀਤਾ ਸੀ ਅਤੇ ਵਿਦੇਸ਼ ਭੇਜਣ ਦਾ ਸਾਰਾ ਹੀ ਖਰਚਾ ਲੜਕੇ ਪਰਿਵਾਰ ਵੱਲੋਂ ਕੀਤਾ ਗਿਆ ਸੀ ਅਤੇ ਲੜਕੀ ਨੇ ਕੈਨੇਡਾ ਪਹੁੰਚ ਕੇ ਲੜਕੇ ਨੂੰ ਨਹੀਂ ਬੁਲਾਇਆ ਅਤੇ ਇਹਨਾਂ ਦਾ ਲੱਖਾਂ ਰੁਪਏ ਦਾ ਖਰਚ ਹੋਇਆ ਹੈ ਅਤੇ ਉਚ ਅਧਿਕਾਰੀਆਂ ਦੀ ਤਫਤੀਸ਼ ਤੋਂ ਬਾਅਦ ਹੁਣ ਲੜਕੀ ਦੇ ਮਾਤਾ ਪਿਤਾ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।

error: Content is protected !!