ਇਸੇ ਥਾਣਾ ਖੇਤਰ ਦੇ ਪਿੰਡ ਕੁਸ਼ਾਹਾ ਦੀ ਰਹਿਣ ਵਾਲੀ ਮੋਨਿਕਾ ਦੇਵੀ (36) ਖੇਤਾਂ ‘ਚ ਕੰਮ ਕਰ ਰਹੀ ਸੀ ਤਾਂ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੀ ਵੀ ਮੌਤ ਹੋ ਗਈ। ਇਸੇ ਤਰ੍ਹਾਂ ਰੰਗੜਾ ਥਾਣਾ ਖੇਤਰ ਦੇ ਕਾਲਬਾਲੀਆ ਧਾਰ ਨੇੜੇ ਬਿਜਲੀ ਡਿੱਗਣ ਕਾਰਨ ਇਕ ਲੜਕੀ ਦੀ ਮੌਤ ਹੋ ਗਈ ਅਤੇ ਦੋ ਹੋਰ ਝੁਲਸ ਗਏ। ਮ੍ਰਿਤਕ ਦੀ ਪਛਾਣ ਇਸਮਾਈਲਪੁਰ ਥਾਣਾ ਖੇਤਰ ਦੇ ਪਿੰਡ ਕੇਲਾਬਾੜੀ ਵਾਸੀ ਵਿਪਨ ਮੰਡਲ ਦੀ ਪੁੱਤਰੀ ਆਰਤੀ ਕੁਮਾਰੀ (16) ਵਜੋਂ ਹੋਈ ਹੈ। ਇਸ ਘਟਨਾ ‘ਚ ਮਮਤਾ ਕੁਮਾਰੀ ਅਤੇ ਨੂਜੀ ਕੁਮਾਰੀ ਝੁਲਸ ਗਈਆਂ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਿਲੇ ਦੇ ਕਹਲਗਾਓਂ ਥਾਣਾ ਖੇਤਰ ਦੇ ਰਸਾਲਪੁਰ ਪਿੰਡ ਨੇੜੇ ਨਿਰਮਾਣ ਅਧੀਨ ਚਾਰ ਮਾਰਗੀ ਨੇੜੇ ਬਿਜਲੀ ਡਿੱਗਣ ਨਾਲ ਮਜ਼ਦੂਰ ਉੱਤਮ ਪਟੇਲ (19) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਧੇਪੁਰਾ ਜ਼ਿਲ੍ਹੇ ਦੇ ਗਮਹਰੀਆ ਥਾਣੇ ਦੀ ਬਭਨੀ ਪੰਚਾਇਤ ਦੇ ਪਿੰਡ ਦਹਾ ਵਿੱਚ ਬਿਜਲੀ ਡਿੱਗਣ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਮਦਨ ਯਾਦਵ ਦੀ ਮੌਤ ਹੋ ਗਈ ਅਤੇ ਇੱਕ ਔਰਤ ਝੁਲਸ ਗਈ।