ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਭਗਦੜ, 400 ਤੋਂ ਵੱਧ ਲੋਕ ਜ਼ਖਮੀ

ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਭਗਦੜ, 400 ਤੋਂ ਵੱਧ ਲੋਕ ਜ਼ਖਮੀ

ਓਡੀਸ਼ਾ (ਵੀਓਪੀ ਬਿਊਰੋ) ਓਡੀਸ਼ਾ ਦੀ ਪੂਰੀ ਰੱਥ ਯਾਤਰਾ ਜੋ ਕਿ ਭਗਵਾਨ ਜਗਨਨਾਥ ਨੂੰ ਸਮਰਪਿਤ ਕੱਢੀ ਜਾ ਰਹੀ ਹੈ, ਉੱਥੋ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪੁਰੀ ‘ਚ ਰੱਥ ਯਾਤਰਾ ਦੌਰਾਨ ਭਗਦੜ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਭਗਦੜ ਕਾਰਨ ਇਕ ਸ਼ਰਧਾਲੂ ਦੀ ਮੌਤ ਹੋ ਗਈ ਜਦਕਿ 400 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਵੇਂ ਹੀ ਭਗਵਾਨ ਜਗਨਨਾਥ ਦੇ ਨੰਦੀਘੋਸ਼ ਰੱਥ ਨੂੰ ਖਿੱਚਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਅਚਾਨਕ ਸ਼ਰਧਾਲੂਆਂ ਵਿਚਾਲੇ ਹੋਈ ਤਕਰਾਰ ਕਾਰਨ ਭਗਦੜ ਮੱਚ ਗਈ, ਜਿਸ ਕਾਰਨ 400 ਤੋਂ ਵੱਧ ਸ਼ਰਧਾਲੂ ਹੇਠਾਂ ਡਿੱਗ ਪਏ। ਇਸ ਦੌਰਾਨ ਡਿੱਗਣ ਵਾਲੇ ਸ਼ਰਧਾਲੂ ਜ਼ਖਮੀ ਹੋ ਗਏ।

ਇਸ ਦੌਰਾਨ ਭਗਵਾਨ ਬਲਭੱਦਰ ਦਾ ਰੱਥ ਖਿੱਚਦੇ ਸਮੇਂ ਇਕ ਸ਼ਰਧਾਲੂ ਦੀ ਸਾਹ ਬੰਦ ਹੋਣ ਕਾਰਨ ਮੌਤ ਹੋ ਗਈ। ਜ਼ਖਮੀ ਸ਼ਰਧਾਲੂਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

error: Content is protected !!