ਕਬੂਤਰਾਂ ਦਾ ਸ਼ੌਕੀਨ ਚੜ੍ਹਿਆ ਫੈਕਟਰੀ ਦੀ ਛੱਤ ‘ਤੇ, ਮਾਲਕਾਂ ਨੇ ਫੜਕੇ ਬੰਨ ਲਿਆ ਬਾਂਸ ਦੇ ਡੰਡੇ ਨਾਲ, ਫਿਰ ਹੋਇਆ high voltage ਡਰਾਮਾ

ਪੰਜਾਬ ਵਿਚ ਨਸ਼ਾ ਵੱਡੇ ਪੱਧਰ ਤੇ ਪੈਰ ਪਸਾਰ ਚੁੱਕਿਆ ਹੈ ਕਈ ਲੋਕ ਇਹਨਾਂ ਨਸ਼ੇੜੀਆਂ ਤੋਂ ਇਸ ਕਦਰ ਤੰਗ ਨੇ ਕਿ ਹਰ ਇੱਕ ਨੂੰ ਸ਼ੱਕ ਦੀ ਨਜਰ ਨਾਲ ਦੇਖਿਆ ਜਾਦਾ ਹੈ ਇਸੇ ਤਰ੍ਹਾਂ ਦੀ ਇੱਕ ਘਟਨਾ ਵਾਪਰੀ ਹੈ ਜਦੋਂ ਇੱਕ ਨੌਜਵਾਨ ਫੈਕਟਰੀ ਦੀ ਛੱਤ ਤੇ ਚੜ੍ਹ ਗਿਆ ਅਤੇ ਉਸਤੋਂ ਬਾਅਦ ਫੈਕਟਰੀ ਮਾਲਕਾਂ ਦੇ ਹੱਥ ਲੱਗ ਗਿਆ ਇਸ ਪੂਰੀ ਘਟਨਾ ਵਿਚ ਖੂਬ ਹਾਈਵੋਲਟੇਜ਼ ਡਰਾਮਾ ਹੋਇਆ ਕਬੂਤਰਾਂ ਦਾ ਸ਼ੌਕੀਨ ਫੈਕਟਰੀ ਮਾਲਕਾਂ ਦੇ ਹੱਥੇ ਚੜ੍ਹ ਗਿਆ। ਦਰਅਸਲ ਇਕ ਨੌਜਵਾਨ ਕਬੂਤਰ ਫੜਦਾ-ਫੜਦਾ ਫੈਕਟਰੀ ਦੀ ਇੱਕ ਛੱਤ ‘ਤੇ ਆ ਗਿਆ। ਜਦੋਂ ਫੈਕਟਰੀ ਮਾਲਕਾਂ ਨੂੰ ਭਿਣਕ ਲੱਗੀ ਤਾਂ ਉਹਨਾਂ ਮੁੰਡੇ ਨੂੰ ਚੋਰ ਸਮਝਕੇ ਬਾਂਸ ਦੇ ਡੰਡੇ ਨਾਲ ਬੰਨ ਲਿਆ।

ਫਿਰ ਉਹ ਨੌਜਵਾਨ ਕਹਿਣ ਲੱਗਾ ਕਿ ਮੈਨੂੰ ਛੱਡ ਦਿਓ ਜੀ, ਮੈਂ ਤਾ ਕਬੂਤਰ ਫੜਨ ਆਇਆ ਸੀ। ਪਰ ਚੋਰੀ ਦੇ ਇਰਾਦੇ ਦਾ ਖ਼ਦਸ਼ਾ ਜਾਪਣ ਤੋਂ ਬਾਅਦ ਫੈਕਟਰੀ ਮਾਲਕਾਂ ਨੇ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਸੌਂਪ ਦਿੱਤਾ। ਫੈਕਟਰੀ ਮਾਲਕਾਂ ਨੂੰ ਨੌਜਵਾਨ ਦੀ ਬੋਲਬਾਣੀ ਤੋਂ ਉਹ ਨਸ਼ੇੜੀ ਲੱਗਿਆ। ਇਸ ਮੋਕੇ ਤੇ ਫੈਕਟਰੀ ਮਾਲਕ ਦਾ ਕਹਿਣਾ ਸੀ ਕਿ ਉਹਨਾਂ ਦੀ ਫੈਕਟਰੀ 1994 ਵਿੱਚ ਲੱਗੀ ਸੀ ਹੁਣ ਤੱਕ ਇਸ ਫੈਕਟਰੀ ਵਿਚ ਚੋਰਾਂ ਨੇ 15 ਲੱਖ ਰੁਪਏ ਦਾ ਸਮਾਨ ਚੋਰੀ ਹੋ ਚੁੱਕਿਆਂ ਫੈਕਟਰੀ ਦੀਆਂ ਗਰਿਲਾ ਸਭ ਕੁਝ ਚੋਰੀ ਕਰ ਲਿਆਂ ਗਿਆ।ਸਾਡੀਆ ਮਸੀਨਾ ਚੋਰੀ ਕਰ ਲਈਆ ਗੇਟ ਤੋੜ ਲਏ।

ਥਾਣੇ ਵਿਚ ਵੀ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਨੇ ਕਈ ਸੁਣਵਾਈ ਨਹੀਂ ਹੋਈ ਅੱਜ ਇਸ ਚੋਰ ਨੂੰ ਚੋਰੀ ਕਰਦੇ ਹਏ ਮੌਕੇ ਤੇ ਫੜਿਆ ਹੈ ਇਹ ਗੇਟ ਤੋੜ ਰਿਹਾ ਸੀ।ਇਸ ਮੋਕੇ ਤੇ ਫੈਕਟਰੀ ਮਾਲਕ ਦਾ ਕਹਿਣਾ ਸੀ ਕਿ ਅੱਜ ਇਸਨੂੰ ਰੰਗੇ ਹੱਥੀ ਫੜਿਆ ਹੈ।ਇਹ ਚੋਰ ਨਸ਼ੇ ਦੀ ਪੂਰਤੀ ਲਈ ਲਗਾਤਾਰ ਚੋਰੀਆਂ ਕਰਦਾ ਹੈ ਨਸ਼ਾ ਜਿਥੋਂ ਮਰਜ਼ੀ ਲੈ ਲੈਣ।ਇਸ ਮੋਕੇ ਤੇ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਇਸਦੀ ਮਾਂ ਨੇ ਵੀ ਦੱਸਿਆ ਸੀ ਕਿ ਇਹ ਨਸਾ ਕਰਦਾ ਹੈ।

ਜਦਕਿ ਫੜੇ ਗਏ ਨੌਜਵਾਨ ਦਾ ਕਹਿਣਾ ਸੀ ਕਿ ਉਸਨੂੰ ਬੱਸ ਉਤਾਰ ਕੇ ਗਈ ਹੈ ਉਹ ਨਾਨਕੇ ਆਇਆ ਸੀ ਇਥੇ ਕਬੂਤਰ ਫੜਨ ਗਿਆ ਸੀ।ਜਦਕਿ ਨੌਜਵਾਨ ਬੋਲਬਾਣੀ ਤੋਂ ਨਸ਼ੇੜੀ ਲੱਗ ਰਿਹਾ ਸੀ ਫਿਰ ਮੌਕੇ ‘ਤੇ ਪੁਲਿਸ ਨੂੰ ਫੋਨ ਲਗਾ ਕੇ ਬੁਲਾਇਆ। ਪੁਲਿਸ ਨੇ ਵੀ ਕਿਹਾ ਕਿ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

error: Content is protected !!