ਪੰਜਾਬੀ ਹੀਰੋਇਨ ਜੈਸਮੀਨ ਨੂੰ ਦਿਖਾਈ ਦੇਣਾ ਹੋਇਆ ਬੰਦ, ਅੱਖਾਂ ‘ਚ ਲੈਂਸ ਪਾਉਣ ਤੋਂ ਬਾਅਦ ਆਈ ਪ੍ਰੋਬਲਮ

ਪੰਜਾਬੀ ਹੀਰੋਇਨ ਜੈਸਮੀਨ ਨੂੰ ਦਿਖਾਈ ਦੇਣਾ ਹੋਇਆ ਬੰਦ, ਅੱਖਾਂ ‘ਚ ਲੈਂਸ ਪਾਉਣ ਤੋਂ ਬਾਅਦ ਆਈ ਪ੍ਰੋਬਲਮ

 

ਜਲੰਧਰ (ਵੀਓਪੀ ਬਿਊਰੋ) ਪੰਜਾਬੀ ਫਿਲਮ ਹੀਰੋਇਨ ਅਤੇ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ ਬਾਰੇ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਅਦਾਕਾਰਾ ਦੀਆਂ ਅੱਖਾਂ ‘ਤੇ ਸੱਟ ਲੱਗੀ ਹੈ, ਜਿਸ ਕਾਰਨ ਉਹ ਕੁਝ ਵੀ ਨਹੀਂ ਦੇਖ ਪਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਦਿੱਲੀ ਵਿੱਚ ਇੱਕ ਇਵੈਂਟ ਲਈ ਜੋ ਕਾਂਟੈਕਟ ਲੈਂਸ ਪਹਿਨਿਆ ਗਿਆ ਸੀ, ਉਸ ਕਾਰਨ ਅਦਾਕਾਰਾ ਦਾ ਕੋਰਨੀਆ ਖਰਾਬ ਹੋ ਗਿਆ। ਡਾਕਟਰ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਉਸ ਦੀਆਂ ਦੋਵੇਂ ਅੱਖਾਂ ‘ਤੇ ਪੱਟੀ ਬੰਨ੍ਹ ਦਿੱਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਉਹ ਇੱਕ ਇਵੈਂਟ ਵਿੱਚ ਸ਼ਾਮਲ ਹੋਣ ਲਈ ਕਾਂਟੈਕਟ ਲੈਂਸ ਪਾ ਕੇ ਨਵੀਂ ਦਿੱਲੀ ਗਈ ਸੀ। ਉਦੋਂ ਤੋਂ ਉਸ ਨੂੰ ਅੱਖਾਂ ਦੀ ਸਮੱਸਿਆ ਹੋਣ ਲੱਗੀ ਹੈ। ਖਬਰਾਂ ਮੁਤਾਬਕ ਇਕ ਸਮੇਂ ਉਸ ਦਾ ਦਰਦ ਇੰਨਾ ਵਧ ਗਿਆ ਕਿ ਉਹ ਕੁਝ ਵੀ ਦੇਖ ਨਹੀਂ ਪਾ ਰਹੀ ਸੀ।

ਅੱਖਾਂ ਦੇ ਮਾਹਿਰ ਡਾਕਟਰ ਦੁਆਰਾ ਜਾਂਚ ਕਰਨ ਤੋਂ ਬਾਅਦ, ਜਿਸ ਨੇ ਉਸਨੂੰ ਦੱਸਿਆ ਕਿ ਉਸਦਾ ਕੋਰਨੀਆ ਖਰਾਬ ਹੋ ਗਿਆ ਹੈ। ਖਬਰਾਂ ਮੁਤਾਬਕ ਡਾਕਟਰ ਨੇ ਅਦਾਕਾਰਾ ਦਾ ਇਲਾਜ ਕੀਤਾ ਅਤੇ ਉਸ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਦਿੱਤੀ। ਇਸ ਤੋਂ ਬਾਅਦ ਜੈਸਮੀਨ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣ ਲਈ ਮੁੰਬਈ ਚਲੀ ਗਈ। ਜਾਣਕਾਰੀ ਮੁਤਾਬਕ ਅਭਿਨੇਤਰੀ ਦੇ ਅਗਲੇ ਚਾਰ-ਪੰਜ ਦਿਨਾਂ ‘ਚ ਠੀਕ ਹੋਣ ਦੀ ਉਮੀਦ ਹੈ ਪਰ ਇਸ ਦੌਰਾਨ ਉਨ੍ਹਾਂ ਨੂੰ ਆਪਣੀਆਂ ਅੱਖਾਂ ਦਾ ਖਾਸ ਖਿਆਲ ਰੱਖਣਾ ਹੋਵੇਗਾ।

ਹਾਂਲਾਕਿ ਬਾਅਦ ਦੁਪਹਿਰ ਜੈਸਮੀਨ ਨੇ ਇੰਸਟਾ ‘ਤੇ ਸਟੋਰੀ ਪਾ ਕੇ ਲਿਖਿਆ ਕਿ ਹੁਣ ਉਸ ਨੂੰ ਕੁਝ ਅਰਾਮ ਹੈ। ਇਸ ਦੌਰਾਨ ਉਨ੍ਹਾਂ ਦੇ ਚਾਹੁਣ ਵਾਲੇ ਵੀ ਲਗਾਤਾਰ ਉਨ੍ਹਾਂ ਦੇ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ।

ਜੈਸਮੀਨ ‘ਟਸ਼ਨ-ਏ-ਇਸ਼ਕ’ ਅਤੇ ‘ਦਿਲ ਸੇ ਦਿਲ ਤਕ’ ਵਰਗੇ ਟੀਵੀ ਸ਼ੋਅਜ਼ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਜਾਣੀ ਜਾਂਦੀ ਹੈ। ਉਹ ਜਲਦ ਹੀ ਪੰਜਾਬੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ‘ਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਅਦਾਕਾਰ ਗਿੱਪੀ ਗਰੇਵਾਲ ਵੀ ਹਨ। ਇਹ ਇਸ ਸਾਲ ਸਤੰਬਰ ‘ਚ ਰਿਲੀਜ਼ ਹੋਣ ਵਾਲੀ ਹੈ। ਗਿੱਪੀ ਨੇ ਇਸ ਦਾ ਨਿਰਦੇਸ਼ਨ ਵੀ ਕੀਤਾ ਹੈ।

error: Content is protected !!