ਖੇਡ-ਖੇਡ ‘ਚ ਹੋ ਗਈ ਮੌਤ… ਗਲ ‘ਚ ਰੱਸੀ ਪਾਕੇ ਐਕਟਿੰਗ ਕਰਦੇ ਬੱਚੇ ਨੂੰ ਦੇਖ ਹੱਸ ਰਹੇ ਸੀ ਸਾਥੀ, ਸੱਚੀ ਨਿਕਲ ਗਏ ਪ੍ਰਾਣ

ਖੇਡ-ਖੇਡ ‘ਚ ਹੋ ਗਈ ਮੌਤ… ਗਲ ‘ਚ ਰੱਸੀ ਪਾਕੇ ਐਕਟਿੰਗ ਕਰਦੇ ਬੱਚੇ ਨੂੰ ਦੇਖ ਹੱਸ ਰਹੇ ਸੀ ਸਾਥੀ, ਸੱਚੀ ਨਿਕਲ ਗਏ ਪ੍ਰਾਣ

ਵੀਓਪੀ ਬਿਊਰੋ- ਮੱਧ ਪ੍ਰਦੇਸ਼ ਤੋਂ ਇੱਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ, ਜਿੱਥੇ ਮਾਸੂਮ ਛੋਟੇ-ਛੋਟੇ ਚਾਰ ਪੰਜ ਬੱਚੇ ਆਪਸ ਵਿੱਚ ਖੇਡ ਰਹੇ ਸਨ ਅਤੇ ਖੇਡਦੇ ਖੇਡਦੇ ਉਹਨਾਂ ਨੇ ਆਪਣੇ ਗਲ ਫਾਹਾ ਲੈ ਕੇ ਝੁੱਲਣ ਦੀ ਐਕਟਿੰਗ ਕਰਨ ਦਾ ਪਲਾਨ ਬਣਾਇਆ। ਇਸ ਦੌਰਾਨ ਉਹਨਾਂ ਨੇ ਰੱਸੀ ਨੂੰ ਦਰਖਤ ਦੇ ਨਾਲ ਬੰਨ੍ਹ ਕੇ ਵਾਰੋ-ਵਾਰੀ ਆਪਣੇ ਗਲ ‘ਚ ਪਾ ਕੇ ਮਰਨ ਦੀ ਐਕਟਿੰਗ ਕਰਨ ਲੱਗੇ।

ਇਸ ਦੌਰਾਨ ਇੱਕ ਬੱਚਾ ਰੱਸੀ ਗਲ ‘ਚ ਪਾ ਕੇ ਮਰਨ ਦੀ ਐਕਟਿੰਗ ਕਰਦਾ ਸੀ ਅਤੇ ਬਾਕੀ ਬੱਚੇ ਉਸ ਨੂੰ ਦੇਖ ਕੇ ਤਾੜੀਆਂ ਮਾਰਦੇ ਹੋਏ ਹੱਸਦੇ ਸਨ। ਪਰ ਇਹ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਖੇਡ ਮੌਤ ਦੀ ਖੇਡ ਬਣ ਜਾਵੇਗੀ। ਖੇਡਦੇ ਖੇਡਦੇ ਜਦ ਇੱਕ ਬੱਚੇ ਨੇ ਰੱਸੀ ਦਾ ਬਣਾਇਆ ਹੋਇਆ ਫਾਹਾ ਆਪਣੇ ਗਲ ਵਿੱਚ ਪਾਇਆ ਤਾਂ ਉਸਦਾ ਸਾਹ ਘੁੱਟ ਹੋ ਗਿਆ। ਇਸ ਦੌਰਾਨ ਉਸਦੇ ਪ੍ਰਾਣ ਨਿਕਲ ਗਏ ਅਤੇ ਬਾਕੀ ਬੱਚੇ ਹੱਸਦੇ ਹੋਏ ਤਾੜੀਆਂ ਹੀ ਮਾਰਦੇ ਰਹੇ ਕਿ ਸ਼ਾਇਦ ਉਹ ਐਕਟਿੰਗ ਕਰ ਰਹਾ ਪਰ ਨਹੀਂ ਉਹ ਐਕਟਿੰਗ ਨਹੀਂ ਕਰ ਰਿਹਾ ਸੀ ਉਹ ਹੌਲੀ ਹੌਲੀ ਸਾਹ ਛੱਡ ਰਿਹਾ ਸੀ ਅਜੇ ਕੁਝ ਸਮੇਂ ਵਿੱਚ ਹੀ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਸ਼ੇਅਰ ਕਰਕੇ ਇੱਕ ਯੂਜਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਯੂਜ਼ਰ ਨੇ ਲਿਖਿਆ ਹੈ ਕਿ- ਮੱਧ ਪ੍ਰਦੇਸ਼ ‘ਚ ਮਾਸੂਮ ਬੱਚੇ ਦੀ ਦਰਦਨਾਕ ਮੌਤ, ਇਹ ਬੱਚਾ ਫਾਹਾ ਲੈ ਕੇ ਖੇਡ ਰਿਹਾ ਸੀ ਤੇ ਹੋਰ ਬੱਚੇ ਇਸ ਦੀ ਵੀਡੀਓ ਬਣਾ ਰਹੇ ਸਨ, ਉਨ੍ਹਾਂ ‘ਚੋਂ ਕਿਸੇ ਨੂੰ ਨਹੀਂ ਪਤਾ ਸੀ ਕਿ ਬੱਚੇ ਦੀ ਮੌਤ ਅਸਲ ‘ਚ ਹੋਈ ਹੈ ਅਤੇ ਬੱਚੇ ਖੇਡਦੇ ਹੋਏ ਵੀਡੀਓ ਬਣਾਉਂਦੇ ਰਹੇ, ਇਸ ਵੀਡੀਓ ਨੇ ਮੈਨੂੰ ਹਿਲਾ ਦਿੱਤਾ, ਰੀਲਜ਼ ਵੀਡੀਓ ਦਾ ਕੀ ਪ੍ਰਭਾਵ ਹੈ?

ਹਾਲਾਂਕਿ ਵਾਇਸ ਆਫ ਪੰਜਾਬ ਚੈਨਲ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ ਕਿ ਉਸ ਬੱਚੇ ਦੀ ਸੱਚ ਵਿੱਚ ਮੌਤ ਹੋ ਜਾਂਦੀ ਹੈ ਜਾਂ ਇਹ ਵੀਡੀਓ ਮੱਧ ਪ੍ਰਦੇਸ਼ ਦੀ ਹੈ ਜਾਂ ਇਹ ਵੀਡੀਓ ਅੱਜ ਦੀ ਹੈ ਜਾਂ ਇਹ ਵੀਡੀਓ ਪੁਰਾਣੀ ਹੈ। ਵਾਇਸ ਆਫ ਪੰਜਾਬ ਚੈਨਲ ਇਹਨਾਂ ਗੱਲਾਂ ਦੀ ਪੁਸ਼ਟੀ ਨਹੀਂ ਕਰਦਾ ਜੋ ਵੀਡੀਓ ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਸਾਡੇ ਸਾਹਮਣੇ ਆਈ ਹੈ। ਸਾਡਾ ਇਹ ਖਬਰ ਦਿਖਾਉਣ ਦਾ ਮਕਸਦ ਸਿਰਫ ਇਕ ਹੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਮੋਬਾਇਲ ਵਰਤਣ ਨਾ ਦੇਵੋ ਜਦ ਬੱਚੇ ਸੋਸ਼ਲ ਮੀਡੀਆ ‘ਤੇ ਰੀਜ਼ ਦੇਖਦੇ ਹੋਏ ਕੁਛ ਵੀ ਐਸਾ ਵੈਸਾ ਦੇਖਦੇ ਹਾਂ ਤਾਂ ਬੱਚਾ ਦੇ ਦਿਮਾਗ ‘ਤੇ ਉਸਦਾ ਅਸਰ ਪੈਂਦਾ ਹੈ।

error: Content is protected !!