ਸਾਬਕਾ ਫੌਜ਼ੀ ਨੇ ਇੱਕਲੇ ਕਿਵੇਂ ਕਰ ਦਿੱਤੇ ਆਪਣੇ ਹੀ ਪਰਿਵਾਰ ਦੇ 6 ਮੈਂਬਰਾਂ ਦਾ ਕ+ਤਲ, ਗੁਆਂਢੀਆਂ ਨੇ ਕੀਤੇ ਖੌਫਨਾਕ ਖੁਲਾਸੇ, ਮਾਸੂਮ ਬੱਚੀ ਨੂੰ ਮਾਰਨ ਤੋਂ ਪਹਿਲਾ..

ਹਰਿਆਣਾ ਦੇ ਅੰਬਾਲਾ ਵਿੱਚ ਇੱਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸੇਵਾਮੁਕਤ ਫੌਜੀ ਸੂਬੇਦਾਰ ਨੇ ਕਥਿਤ ਤੌਰ ‘ਤੇ ਆਪਣੇ ਹੀ ਪਰਿਵਾਰ ਦੇ 6 ਮੈਂਬਰਾਂ ਦਾ ਕਤਲ ਕਰ ਦਿੱਤਾ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਘਟਨਾ ਐਤਵਾਰ ਰਾਤ ਦੀ ਹੈ। ਮ੍ਰਿਤਕਾਂ ਦੀ ਪਛਾਣ 65 ਸਾਲਾ ਮਾਂ ਸਰੋਪੀ ਦੇਵੀ, 35 ਸਾਲਾ ਭਰਾ ਹਰੀਸ਼ ਕੁਮਾਰ, ਹਰੀਸ਼ ਦੀ ਪਤਨੀ ਸੋਨੀਆ (32 ਸਾਲ), ਬੇਟੀ ਯਸ਼ਿਕਾ (5 ਸਾਲ) ਅਤੇ 6 ਮਹੀਨੇ ਦੇ ਬੇਟੇ ਮਯੰਕ ਵਜੋਂ ਹੋਈ ਹੈ। ਅਰੋਪੀ ਨੇ ਆਪਣੇ ਪਿਓ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਦਾ ਨਾਂ ਭੂਸ਼ਣ ਕੁਮਾਰ ਹੈ। ਉਸ ਨੇ ਉਸ ਰਾਤ ਸਭ ਤੋਂ ਪਹਿਲਾਂ ਆਪਣੇ ਭਰਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ।

ਇਸ ਤੋਂ ਬਾਅਦ ਉਸ ਨੇ ਇਕ-ਇਕ ਕਰਕੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ। ਉਸ ਨੇ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਭੂਸ਼ਣ ਨੇ ਆਪਣੇ ਪਿਤਾ ਅਤੇ ਭਰਾ ਹਰੀਸ਼ ਦੀ ਵੱਡੀ ਬੇਟੀ ‘ਤੇ ਵੀ ਹਮਲਾ ਕੀਤਾ ਸੀ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਪੂਰੇ ਮਾਮਲੇ ਵਿਚ ਜਿਸ ਘਰ ਵਿਚ ਬੱਚਿਆਂ ਦੀ ਚਹਿਲ ਪਹਿਲ ਸੀ ਉਸ ਘਰ ਵਿਚ ਸੰਨਾਟਾ ਪਸਰਿਆ ਹੋਇਆ ਸੀ।

ਪਰਿਵਾਰ ਵਿੱਚ ਕੋਈ ਨਹੀਂ ਬਚਿਆ ਸੀ ਬਚਿਆ ਸੀ ਤਾਂ ਸੰਨਾਟਾ ਇਸ ਸੰਨਾਟੇ ਵਿਚ ਰਿਸ਼ਤੇਦਾਰ 6 ਲਾਸ਼ਾਂ ਦਾ ਸਸਕਾਰ ਕਰਨ ਲਈ ਲੱਕੜਾਂ ਇੱਕਠੇ ਕਰ ਰਹੇ ਸਨ।ਇਸ ਪੂਰੇ ਮਾਮਲੇ ਵਿਚ ਪਿੰਡ ਵਾਲਿਆਂ ਨੇ ਹੈਰਾਨ ਕਰਦੇ ਖੁਲਾਸੇ ਕੀਤੇ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਇਸ ਘਰ ਵਿਚ ਦੋਨਾਂ ਭਰਾਵਾਂ ਦਾ ਜਮੀਨ ਨੂੰ ਅਤੇ ਰਸਤੇ ਨੂੰ ਲੈੇਕੇ ਝਗੜਾਂ ਚੱਲਦਾ ਸੀ।ਆਏ ਦਿਨ ਪੁਲਿਸ ਆਊਂਦੀ ਰਿਸ਼ਤੇਦਾਰ ਆਉਂਦੇ ਪੰਚਾਇਤ ਆਉਂਦੀ ਪਰ ਹੱਲ ਕੋਈ ਨਾ ਨਿਕਲਦਾ।ਰਿਸ਼ਤੇਦਾਰਾ ਅਤੇ ਆਂਢ ਗੁਆਂਢ ਦੇ ਲੋਕਾਂ ਮੁਤਾਬਿਕ ਇਹ ਕਤਲ ਪੂਰੀ ਪਲੈਨਿਗ ਨਾਲ ਕੀਤੇ ਗਏ ਨੇ।

ਫੌਜ਼ੀ ਨੇ ਸਾਰਾ ਦਿਨ ਸ਼ਰਾਬ ਪੀਤੀ ਮੀਟ ਖਾਧਾ ਫਿਰ ਇਸ ਘਟਨਾ ਨੂੰ ਰਾਤ ਸਮੇਂ ਸੋਚ ਸਮਝ ਕੇਅੰਜਾਮ ਦਿੱਤਾ ਪਹਿਲਾ ਆਪਣੇ ਭਰਾ ਨੂੰ ਮਾਰਿਆ ਅਤੇ ਫਿਰ ਇੱਕ ਇੱਕ ਕਰਕੇ ਸਭ ਨੂੰ ਮਾਰ ਮੁਕਾਇਆਂ।ਗੁਆਂਢੀਆਂ ਮੁਤਾਬਿਕ ਸਾਬਕਾ ਫੌਜ਼ੀ ਐਨਾ ਜਿਆਦਾ ਹੈਵਾਨ ਹੋ ਚੁੱਕਿਆਂ ਸੀ ਕਿ ਉਸਨੇ ਮਾਸੂਮ ਬੱਚੀ ਨੂੰ ਵੀ ਦਰਦਨਾਕ ਮੌਤ ਦਿੱਤੀ ਪਹਿਲਾ ਉਸਨੂੰ ਅੱਗ ਵਿਚ ਸੁੱਟਿਆ ਅਤੇਫਿਰ ਵੀ ਬਚ ਗਈ ਤਾਂ ਉਸਨੂੰ ਹੌਦੀ ਵਿਚ ਡੇਗ ਦਿੱਤੀ ਅਤੇ ਹਸਪਤਾਲ ਵਿਚ ਉਸਦੀ ਵੀ ਮੌਤ ਹੋ ਗਈ ਮੁਲਜ਼ਮ ਭੂਸ਼ਣ ਕੁਮਾਰ ਫਿਲਹਾਲ ਫਰਾਰ ਹੈ। ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

error: Content is protected !!