ਇਸ ਤੋਂ ਬਾਅਦ ਉਸ ਨੇ ਇਕ-ਇਕ ਕਰਕੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ। ਉਸ ਨੇ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਭੂਸ਼ਣ ਨੇ ਆਪਣੇ ਪਿਤਾ ਅਤੇ ਭਰਾ ਹਰੀਸ਼ ਦੀ ਵੱਡੀ ਬੇਟੀ ‘ਤੇ ਵੀ ਹਮਲਾ ਕੀਤਾ ਸੀ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਪੂਰੇ ਮਾਮਲੇ ਵਿਚ ਜਿਸ ਘਰ ਵਿਚ ਬੱਚਿਆਂ ਦੀ ਚਹਿਲ ਪਹਿਲ ਸੀ ਉਸ ਘਰ ਵਿਚ ਸੰਨਾਟਾ ਪਸਰਿਆ ਹੋਇਆ ਸੀ।
ਪਰਿਵਾਰ ਵਿੱਚ ਕੋਈ ਨਹੀਂ ਬਚਿਆ ਸੀ ਬਚਿਆ ਸੀ ਤਾਂ ਸੰਨਾਟਾ ਇਸ ਸੰਨਾਟੇ ਵਿਚ ਰਿਸ਼ਤੇਦਾਰ 6 ਲਾਸ਼ਾਂ ਦਾ ਸਸਕਾਰ ਕਰਨ ਲਈ ਲੱਕੜਾਂ ਇੱਕਠੇ ਕਰ ਰਹੇ ਸਨ।ਇਸ ਪੂਰੇ ਮਾਮਲੇ ਵਿਚ ਪਿੰਡ ਵਾਲਿਆਂ ਨੇ ਹੈਰਾਨ ਕਰਦੇ ਖੁਲਾਸੇ ਕੀਤੇ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਇਸ ਘਰ ਵਿਚ ਦੋਨਾਂ ਭਰਾਵਾਂ ਦਾ ਜਮੀਨ ਨੂੰ ਅਤੇ ਰਸਤੇ ਨੂੰ ਲੈੇਕੇ ਝਗੜਾਂ ਚੱਲਦਾ ਸੀ।ਆਏ ਦਿਨ ਪੁਲਿਸ ਆਊਂਦੀ ਰਿਸ਼ਤੇਦਾਰ ਆਉਂਦੇ ਪੰਚਾਇਤ ਆਉਂਦੀ ਪਰ ਹੱਲ ਕੋਈ ਨਾ ਨਿਕਲਦਾ।ਰਿਸ਼ਤੇਦਾਰਾ ਅਤੇ ਆਂਢ ਗੁਆਂਢ ਦੇ ਲੋਕਾਂ ਮੁਤਾਬਿਕ ਇਹ ਕਤਲ ਪੂਰੀ ਪਲੈਨਿਗ ਨਾਲ ਕੀਤੇ ਗਏ ਨੇ।
ਫੌਜ਼ੀ ਨੇ ਸਾਰਾ ਦਿਨ ਸ਼ਰਾਬ ਪੀਤੀ ਮੀਟ ਖਾਧਾ ਫਿਰ ਇਸ ਘਟਨਾ ਨੂੰ ਰਾਤ ਸਮੇਂ ਸੋਚ ਸਮਝ ਕੇਅੰਜਾਮ ਦਿੱਤਾ ਪਹਿਲਾ ਆਪਣੇ ਭਰਾ ਨੂੰ ਮਾਰਿਆ ਅਤੇ ਫਿਰ ਇੱਕ ਇੱਕ ਕਰਕੇ ਸਭ ਨੂੰ ਮਾਰ ਮੁਕਾਇਆਂ।ਗੁਆਂਢੀਆਂ ਮੁਤਾਬਿਕ ਸਾਬਕਾ ਫੌਜ਼ੀ ਐਨਾ ਜਿਆਦਾ ਹੈਵਾਨ ਹੋ ਚੁੱਕਿਆਂ ਸੀ ਕਿ ਉਸਨੇ ਮਾਸੂਮ ਬੱਚੀ ਨੂੰ ਵੀ ਦਰਦਨਾਕ ਮੌਤ ਦਿੱਤੀ ਪਹਿਲਾ ਉਸਨੂੰ ਅੱਗ ਵਿਚ ਸੁੱਟਿਆ ਅਤੇਫਿਰ ਵੀ ਬਚ ਗਈ ਤਾਂ ਉਸਨੂੰ ਹੌਦੀ ਵਿਚ ਡੇਗ ਦਿੱਤੀ ਅਤੇ ਹਸਪਤਾਲ ਵਿਚ ਉਸਦੀ ਵੀ ਮੌਤ ਹੋ ਗਈ ਮੁਲਜ਼ਮ ਭੂਸ਼ਣ ਕੁਮਾਰ ਫਿਲਹਾਲ ਫਰਾਰ ਹੈ। ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।