ਕਿਸਾਨਾਂ ਨੂੰ ਸਰਕਾਰ ਨੇ ਬਜਟ ‘ਚ ਦਿਖਾਇਆ ਠੇਂਗਾ, 100 ‘ਚੋਂ 3 ਰੁਪਏ ਦੇਕੇ ਕਹਿੰਦੇ ਸਾਰ ਲਓ: ਕਿਸਾਨ ਆਗੂ

ਕਿਸਾਨਾਂ ਨੂੰ ਸਰਕਾਰ ਨੇ ਬਜਟ ‘ਚ ਦਿਖਾਇਆ ਠੇਂਗਾ, 100 ‘ਚੋਂ 3 ਰੁਪਏ ਦੇਕੇ ਕਹਿੰਦੇ ਸਾਰ ਲਓ: ਕਿਸਾਨ ਆਗੂ

ਜਲੰਧਰ/ਦਿੱਲੀ (ਵੀਓਪੀ ਬਿਊਰੋ) ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਬਜਟ ਨੂੰ ਲੈ ਕੇ ਜਿੱਥੇ ਵਿਰੋਧੀ ਧਿਰ ਲਗਾਤਾਰ ਨਿਸ਼ਾਨੇ ਸਾਧ ਰਹੀਆਂ ਹਨ। ਉੱਥੇ ਹੀ ਕਿਸਾਨ ਜਥੇਬੰਦੀਆਂ ਨੇ ਵੀ ਬਜਟ ਦਾ ਭਾਰੀ ਵਿਰੋਧ ਕੀਤਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਖਾਸ ਕਰਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਜਾਂ ਲੋਕਾਂ ਨਾਲ ਕੋਝਾ ਮਜਾਕ ਕੀਤਾ ਹੈ। ਉਹਨਾਂ ਨੇ ਕਿਹਾ ਕਿ ਬਜਟ ਵਿੱਚ ਕਿਸਾਨਾਂ ਦੇ ਲਈ ਕੁਝ ਵੀ ਨਵਾਂ ਨਹੀਂ ਹੈ, ਨਵਾਂ ਤਾਂ ਦੂਰ ਇਸ ਵਾਰ ਕਿਸਾਨਾਂ ਦੇ ਲਈ ਬਜਟ ਵਿੱਚ ਕੁਝ ਵੀ ਨਹੀਂ ਰੱਖਿਆ ਗਿਆ।

ਸਰਵਨ ਸਿੰਘ ਪੰਧੇਰ ਅਤੇ ਕਿਸਾਨ ਯੂਨੀਅਨ ਦੁਆਬਾ ਦੇ ਮੁਕੇਸ਼ ਚੰਦਰ ਦਾ ਕਹਿਣਾ ਹੈ ਕਿ ਕਹਿਣ ਨੂੰ ਤਾਂ ਭਾਜਪਾ ਨੇ ਬਜਟ ਵਿੱਚ ਕਿਸਾਨਾਂ ਦੇ ਲਈ 1.53 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਪਰ ਇਹ ਬਜਟ ਸਿਰਫ ਕਿਸਾਨਾਂ ਦੇ ਨਾਲ ਇੱਕ ਮਜ਼ਾਕ ਹੈ। ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਜੋ ਬਜਟ ਭਾਜਪਾ ਸਰਕਾਰ ਨੇ ਕਿਸਾਨਾਂ ਦੇ ਲਈ ਰੱਖਿਆ ਹੈ ਉਹ ਤਾਂ ਇਵੇਂ ਹੈ ਜਿਵੇਂ ਕਿ ਕਿਸਾਨਾਂ ਨੂੰ ਚਾਹੀਦੀ ਤਾਂ 100 ਵਿੱਚੋਂ 70 ਹਨ ਪਰ ਭਾਜਪਾ ਸਰਕਾਰ ਨੇ ਸਿਰਫ ਤਿੰਨ ਰੁਪਏ ਦੇ ਕੇ ਕਹਿ ਦਿੱਤਾ ਹੈ ਕਿ ਇਸ ਦੇ ਨਾਲ ਤੁਸੀਂ ਆਪਣਾ ਡੰਗ ਟਪਾ ਲਓ।

ਇਸ ਤੋਂ ਬਾਅਦ ਜੋ ਭਾਜਪਾ ਸਰਕਾਰ ਨੇ ਇਨੀਆਂ ਵੱਡੀਆਂ ਵੱਡੀਆਂ ਗੱਪਾਂ ਮਾਰੀਆਂ ਨੇ ਕੀ ਵਿਸ਼ੇਸ਼ ਕਿਸਮ ਦੇ ਬੀਜ ਲੈ ਕੇ ਆਵਾਂਗੇ, ਸਪੈਸ਼ਲ ਫਸਲਾਂ ਤਿਆਰ ਕੀਤੀਆਂ ਜਾਣਗੀ ਅਤੇ ਹੋਰ ਕਿੰਨੀਆਂ ਗੱਲਾਂ ਭਾਜਪਾ ਨੇ ਕੇਂਦਰੀ ਬਜਟ ਵਿੱਚ ਕੀਤੀਆਂ ਨੇ ਉਹ ਸਾਰੀਆਂ ਝੂਠ ਹਨ। ਇੱਥੋਂ ਤੱਕ ਕੀ ਕਿਸਾਨਾਂ ਵੱਲੋਂ ਇੰਨੇ ਸਮੇਂ ਤੋਂ ਮੰਗੀ ਜਾ ਰਹੀ ਮੰਗ ਸਵਾਮੀ ਨਾਥਨ ਦੀ ਰਿਪੋਰਟ ਮੁਤਾਬਕ ਐਮਐਸਪੀ ਲਾਗੂ ਕਰਨ ਬਾਰੇ ਵੀ ਬਜਟ ਵਿੱਚ ਕੋਈ ਗੱਲ ਨਹੀਂ ਕੀਤੀ ਗਈ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਇਹ ਬਜਟ ਤੋਂ ਕਿਸਾਨ ਕਾਫੀ ਨਿਰਾਸ਼ ਹੋਏ ਹਨ।

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਕਹਿਣਾ ਹੈ ਕੀ ਜਿੰਨੇ ਪੈਸੇ ਵਿੱਚ ਭਾਜਪਾ ਨੇ ਇੰਨੀਆਂ ਵੱਡੀਆਂ ਵੱਡੀਆਂ ਗੱਪਾਂ ਮਾਰ ਦਿੱਤੀਆਂ ਨੇ ਕਿ ਉਹਨੇ ਪੈਸਾ ਵਿੱਚ ਇਹ ਸਾਰੇ ਕੰਮ ਹੋ ਵੀ ਜਾਣਗੇ? ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਬਜਟ ਪਹਿਲਾ 10 ਸਾਲਾਂ ਤੋਂ ਭਾਜਪਾ ਸਰਕਾਰ ਤਿਆਰ ਕਰਦੀ ਆਈ ਹੈ। ਉਸੇ ਤਰ੍ਹਾਂ ਦਾ ਬਜਟ ਭਾਜਪਾ ਤੀਜੀ ਵਾਰ ਸਰਕਾਰ ਬਣਨ ਤੋਂ ਬਾਅਦ ਵੀ ਸਾਹਮਣੇ ਆਇਆ ਹੈ। ਭਾਜਪਾ ਨੇ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਖੁਸ਼ ਕਰਨ ਤੋਂ ਇਲਾਵਾ ਬਜਟ ਵਿੱਚ ਕੁਝ ਖਾਸ ਨਹੀਂ ਕੀਤਾ ਕੁੱਲ ਮਿਲਾ ਕੇ ਕਿਸਾਨ ਆਗੂਆਂ ਨੇ ਅਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਕੇਂਦਰੀ ਬਜਟ ‘ਤੇ ਨਿਰਾਸ਼ਾ ਪ੍ਰਗਟਾਈ ਹੈ।

error: Content is protected !!