ਦੇਖ ਲਓ ਬੱਚਿਆਂ ਨੂੰ ਵਹੀਕਲ ਦੇਣ ਦਾ ਨਤੀਜ਼ਾ, ਕਾਰ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਚ 15 ਸਾਲਾਂ ਨੌਜਵਾਨ ਦੀ ਮੌ+ਤ

ਸੰਗਰੂਰ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ ਮੋਟਰਸਾਈਕਲ ‘ਤੇ ਜਾ ਰਹੇ ਭੈਣ-ਭਰਾ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਭਰਾ ਦੀ ਦਰਦਨਾਕ ਮੌਤ ਹੋ ਗਈ ਤੇ ਉਸ ਦੀ ਭੈਣ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਦੱਸੀ ਜਾ ਰਹੀ ਹੈ। ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਮੋਟਰਸਾਈਕਲ ਅਤੇ ਕਾਰ ਦੀ ਹਾਲਤ ਵੇਖ ਕੇ ਹੀ ਲਗਾਇਆ ਜਾ ਸਕਦਾ ਹੈ।

ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਦੀ ਪੈਟਰੋਲ ਵਾਲੀ ਟੈਂਕੀ ਅਤੇ ਸੀਟ ਮੋਟਰਸਾਈਕਲ ਤੋਂ ਵੱਖ ਹੋ ਗਏ ਤੇ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਉੱਥੇ ਹੀ ਕਾਰ ਵੀ ਪਲਟੀ ਹੋਈ ਨਜ਼ਰ ਆ ਰਹੀ ਹੈ ਤੇ ਉਸ ਦੀ ਨੰਬਰ ਪਲੇਟ, ਹੈੱਡਲਾਈਟ ਆਦਿ ਹੋਰ ਸਾਮਾਨ ਟੁੱਟ ਕੇ ਡਿੱਗ ਗਿਆ ਹੈ। ਕਾਰ ਦੀ ਟੱਕਰ ਨਾਲ ਸੜਕ ਕਿਨਾਰੇ ਲੱਗਿਆ ਖੰਭਾ ਵੀ ਟੇਢਾ ਹੋ ਗਿਆ।

ਸ਼ੁੱਕਰਵਾਰ ਦੇਰ ਸ਼ਾਮ ਨੂੰ ਸੰਗਰੂਰ ਸ਼ਹਿਰ ਦੇ ਨਾਨਕਿਆਣਾ ਰੋਡ ‘ਤੇ ਇਕ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਪ੍ਰਭਜੋਤ ਸਿੰਘ ਅਤੇ ਉਸ ਦੀ ਭੈਣ ਨਵਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਨਾਈਵਾਲ, ਸੰਗਰੂਰ ਤੋਂ ਆਪਣੇ ਪਿੰਡ ਨੂੰ ਜਾ ਰਹੇ ਸਨ ਜਦਕਿ ਇਕ ਕਾਰ ਨਾਭਾ ਤੋਂ ਸੰਗਰੂਰ ਵੱਲ ਨੂੰ ਆ ਰਹੀ ਸੀ।

ਰਸਤੇ ਵਿਚ ਪੈਂਦੇ ਇਕ ਧਾਰਮਿਕ ਡੇਰੇ ਦੇ ਮੋੜ ਨਜ਼ਦੀਕ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਜਾਣ ਕਰਕੇ ਮੋਟਰਸਾਈਕਲ ਸਵਾਰ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦੇ ਪਿੱਛੇ ਬੈਠੀ ਭੈਣ ਨਵਦੀਪ ਕੌਰ ਦੇ ਹੋਰ ਗੰਭੀਰ ਸੱਟਾਂ ਲੱਗਣ ਦੇ ਨਾਲ-ਨਾਲ ਉਸ ਦਾ ਪੱਟ ਵੀ ਟੁੱਟ ਗਿਆ। ਜ਼ਖ਼ਮੀ ਨਵਦੀਪ ਕੌਰ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਲਿਆਂਦਾ ਗਿਆ ਜਿੱਥੇ ਉਹ ਜ਼ੇਰੇ ਇਲਾਜ ਹਨ। ਇਸ ਸਬੰਧੀ ਸੰਗਰੂਰ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।। ਦੱਸਿਆ ਜਾ ਰਿਹਾ ਹੈ ਟੱਕਰ ਇਨੀ ਖਤਰਨਾਕ ਸੀ ਕਿ ਕਾਰ ਬੁਰੀ ਤਰਾਂ ਨੁਕਸਾਨੀ ਗਈ ਹੈ ਅਤੇ ਮੋਟਰਸਾਈਕਲ ਦੇ ਵੀ ਪਰਖੱਚੇ ਉਡ ਗਏ ਹਨ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਉਨ੍ਹਾਂ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ ਜਿਸਦੇ ਵਿੱਚ ਇੱਕ ਲੜਕਾ ਜਿਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਇੱਕ ਲੜਕੀ ਹੈ ਜਿਸਦੀ ਉਮਰ 18 ਸਾਲ ਹੈ ਜਿਸਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੀ ਲੱਤ ਟੁੱਟ ਗਈ ਹੈ।

error: Content is protected !!