ਫਿਰੌਤੀ ਮੰਗਣ ਲਈ ਲਿਆ ਖੂੰਖਾਰ ਗੈਂਗਸਟਰ ਦੇ ਨਾਂਅ ਦਾ ਸਹਾਰਾ, ਲਗਜ਼ਰੀ ਗੱਡੀ ਚ ਘੁੰਮਦਾ ਸੀ ਇਹ ਸਾਬਕਾ ਸਰਪੰਚ ਦਾ ਬੇਟਾ

ਪੰਜਾਬ ਦੇ ਬਟਾਲਾ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਪੁਲਿਸ ਨੇ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਗੈਂਗਸਟਰ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ। ਦੋ ਦਿਨ ਪਹਿਲਾਂ ਗੈਂਗਸਟਰ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ‘ਚ ਦੇਸ਼ਰਾਜ ਜਵੈਲਰਜ਼ ਦੀ ਦੁਕਾਨ ‘ਤੇ ਗੋਲੀਆਂ ਚਲਾ ਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਉਦੋਂ ਤੋਂ ਹੀ ਬਟਾਲਾ ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਸੀ।

ਬੀਤੇ ਦਿਨ ਇਸ ਨੇ ਸ਼੍ਰੀ ਹਰਗੋਬਿੰਦਪੁਰ ਦੇ ਸੁਨਿਆਰੇ ਦੀ ਦੁਕਾਨ ਤੇ ਚਲਵਾਈ ਸੀ ਗੋਲੀ ਕੀਤੀ ਸੀ 50 ਲੱਖ ਰੁਪਏ ਦੀ ਮੰਗ ਪਹਿਲਾਂ ਵੀ ਕਈ ਮਾਮਲੇ ਦਰਜ ਮੈਡੀਕਲ ਸਟੋਰ ਚਲਾਉਂਦਾ ਸੀ ਇਹ ਗੈਂਗਸਟਰ ਸਾਬਕਾ ਸਰਪੰਚ ਦਾ ਹੈ ਪੁੱਤਰ

ਬਟਾਲਾ ਪੁਲਿਸ ਲਈ ਸਿਰ ਦਰਦ ਬਣਿਆ ਗੈਂਗਸਟਰ ਮਲਕੀਤ ਸਿੰਘ ਜੋ ਕਿ ਗੈਂਗਸਟਰ ਹੈਰੀ ਚੱਠਾ ਦਾ ਨਾਮ ਲੈ ਕੇ ਲੋਕਾਂ ਕੋਲੋਂ ਫਿਰੌਤੀ ਮੰਗਦਾ ਸੀ ਬੀਤੇ ਦਿਨ ਵੀ ਗੈਂਗਸਟਰ ਮਲਕੀਤ ਸਿੰਘ ਵੱਲੋਂ ਸ਼੍ਰੀ ਹਰਗੋਬਿੰਦਪੁਰ ਦੇ ਸੁਨਿਆਰੇ ਦੀ ਦੁਕਾਨ ਤੇ ਗੋਲੀ ਚਲਵਾਈ ਗਈ ਸੀ ਤੇ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ। ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪੁਲਿਸ ਨੇ ਕਰੀਬ ਚਾਰ ਘੰਟੇ ਦੌਰਾਨ ਹੀ ਇਸ ਗੈਂਗਸਟਰ ਦਾ ਪਤਾ ਕਰਵਾ ਲਿਆ ਤੇ ਅੱਠ ਘੰਟੇ ਦੇ ਅੰਦਰ ਅੰਦਰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਮਰਸਡੀਜ ਕਾਰ ਵਿੱਚ ਘੁੰਮਣ ਵਾਲਾ

ਇਸ ਗੈਂਗਸਟਰ ਨੂੰ ਪੁਲਿਸ ਨੇ ਅੱਠ ਘੰਟੇ ਦੌਰਾਨ ਹੀ ਗਿਰਫਤਾਰ ਕਰ ਲਿਆ ਇਸ ਗੈਂਗਸਟਰ ਵੱਲੋਂ ਪੁਲਿਸ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਪਰ ਗਨੀਮਤ ਰਹੀ ਕਿ ਪੁਲਿਸ ਦੇ ਕਿਸੇ ਵੀ ਜਵਾਨ ਤੇ ਗੋਲੀ ਨਹੀਂ ਲੱਗੀ ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤਾ ਗਿਆ ਜੋ ਕਿ ਇਸ ਗੈਂਗਸਟਰ ਦੇ ਪੈਰ ਵਿੱਚ ਲੱਗਾ ਮੌਕੇ ਤੇ ਪਹੁੰਚੀ ਐਸਐਸਪੀ ਬਟਾਲਾ ਅਸ਼ਵਨੀ ਗੁਟਿਆਲ ਨੇ ਜਾਣਕਾਰੀ ਦਿੱਤੀ ਕਿ ਇਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਔਰ ਇਹ ਸਾਬਕਾ ਸਰਪੰਚ ਦਾ ਬੇਟਾ ਹੈ ਤੇ ਮੈਡੀਕਲ ਸਟੋਰ ਚਲਾਉਂਦਾ ਹੈ ਇਹ ਵੱਖ-ਵੱਖ ਲੋਕਾਂ ਕੋਲੋਂ ਫਿਰੋਤੀ ਮੰਗਦਾ ਸੀ ਆਪਣੇ ਗੁਰਗਿਆਂ ਕੋਲੋਂ ਗੋਲੀ ਚਲਵਾਉਂਦਾ ਸੀ ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ

error: Content is protected !!