ਪੰਜਾਬ ਦੇ ਇਸ ਪਿੰਡ ਵਿੱਚ ‘ਪ੍ਰਵਾਸੀਆਂ’ ਨੂੰ ਮਿੱਲ ਗਿਆ ਪਿੰਡ ਨਿਕਾਲਾ, ਪ੍ਰਵਾਸੀਆਂ ਦੀ ਐਂਟਰੀ ਬੈੱਨ,ਜੋ ਰਹਿੰਦੇ ਨੇ ਉਹਨਾਂ ਨੂੰ ਘਰ ਖਾਲੀ ਕਰਨ ਦੇ ਹੁਕਮ

ਪੰਜਾਬ ਵਿੱਚ ਝੋਨੇ ਦੇ ਸ਼ੀਜ਼ਨ ਵਿੱਚ ਬਿਹਾਰ ਤੋਂ ਆਏ ਪ੍ਰਵਾਸੀਆਂ ਦੀ ਮੰਗ ਕਾਫੀ ਜਿਆਦਾ ਵੱਧ ਜਾਂਦੇ ਨੇ।ਕਾਫੀ ਜਿਆਦਾ ਪ੍ਰਵਾਸੀ ਬਿਹਾਰ ਤੋਂ ਪੰਜਾਬ ਵਿੱਚ ਰੋਜ਼ਗਾਰ ਦੀ ਭਾਲ ਵਿੱਚ ਆਕੇ ਆਪਣਾ ਕੰਮ ਧੰਦਾ ਕਰਦੇ ਨੇ।ਪੰਜਾਬੀਆਂ ਦੀ ਜਿਦੰਗੀ ਵੀ ਇਹਨਾਂ ਪ੍ਰਵਾਸੀਆਂ ਦੀ ਵੱਧਦੀ ਆਮਦ ਦੇਖਕੇ ਇਹੀ ਲੱਗਦੀ ਹੈ ਕਿ ਪੰਜਾਬੀ ਬਿਨ੍ਹਾਂ ਪ੍ਰਵਾਸੀਆਂ ਤੋਂ ਕੁਝ ਵੀ ਨਹੀਂ।

ਪਰ ਹੁਣ ਇਸ ਪਿੰਡ ਵਿਚ ਪ੍ਰਵਾਸੀਆਂ ਤੋਂ ਪੰਜਾਬੀਆਂ ਦਾ ਮੋਹ ਭੰਗ ਹੋ ਗਿਆ ਹੈ।ਪ੍ਰਵਾਸੀਆਂ ਨੂੰ ਪਿੰਡ ਨਿਕਾਲਾ ਦੇਣ ਦਾ ਵੱਡਾ ਫਰਮਾਨ ਜਾਰੀ ਕੀਤਾ ਗਿਆ ਹੈ।ਇਹ ਵੱਡਾ ਫੈਸਲਾ ਪਿੰਡ ਦੀ ਪੰਚਾਇਤ ਵੱਲੋਂ ਲਿਆ ਗਿਆ ਹੈ।ਇਸ ਪਿੰਡ ਵਿਚ ਪੰਜਾਬੀ ਇੱਕਠੇ ਹੋ ਗਏ ਨੇ ਇਹ ਮਾਮਲਾ ਮੋਹਾਲੀ ਦੇ ਨੇੜਲੇ ਪਿੰਡ ਤੋਂ ਸਾਹਮਣੇ ਆਇਆ ਹੈ।

ਇਸ ਪਿੰਡ ਵਿਚ ਰਹਿੰਦੇ ਪਵਾਸੀਆ ਨੂੰ ਕੂਝ ਹੀ ਦਿਨਾਂ ਵਿਚ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।ਇਸ ਸਬੰਧੀ ਇੱਕ ਪੰਚਾਇਤੀ ਫਰਮਾਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।ਜਿਸ ਵਿਚ ਕਿਹਾ ਗਿਆ ਕਿ ਨੌਜਵਾਨਾਂ ਦੀ ਭਲਾਈ ਲਈ ਇਹ ਫੈਸਲਾ ਲਿਆ ਗਿਆ ਹੈ ਕਿਸੇ ਵੀ ਪ੍ਰਵਾਸੀ ਨੂੰ ਪਿੰਡ ਵਿਚ ਨਹੀਂ ਰਹਿਣ ਦਿੱਤਾ ਜਾਵੇਗਾ ਨਾ ਹੀ ਕਿਸੇ ਪ੍ਰਵਾਸੀ ਦਾ ਕੋਈ ਆਧਾਰ ਕਾਰਡ ਪਿੰਡ ਵਿੱਚ ਬਣੇਗਾ।

ਇਸ ਸਬੰਧੀ ਲੋਕਾਂ ਦਾ ਕਹਿਣਾ ਹ ੈਕਿ ਪ੍ਰਵਾਸੀਆ ਦੀ ਵੱਧਦੀ ਹੋਈ ਆਮਦ ਆਮ ਨੌਜਵਾਨਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ।ਪ੍ਰਵਾਸੀਆਂ ਕਾਰਨ ਪੰਜਾਬ ਦੇ ਨੌਜਵਾਨ ਬੇਰੋਜ਼ਗਾਰ ਨੇ।ਹਾਲਾਕਿ ਮਾਮਲਾ ਵਾਇਰਲ ਹੋਇਆ ਤਾਂ ਸਮਾਜ ਸੇਵੀ ਲੱਖਾਂ ਸਿਧਾਣਾ ਵੀ ਇਹਨਾਂ ਪ੍ਰਵਾਸੀਆ ਦੇ ਹੱਕਾਂ ਵਿੱਚ ਆਣ ਖੜੇ ਅਤੇ ਉਹਨਾਂ ਨੇ ਵੀ ਸਿੱਧੇ ਤੌਰ ਤੇ ਚੈਲੇਜ਼ ਕਰ ਦਿੱਤਾ ਕਿ ਪ੍ਰਵਾਸੀ ਪਿੰਡ ਵਿੱਚ ਹੀ ਰਹਿਣਗੇ।

error: Content is protected !!