ਪਰ ਹੁਣ ਇਸ ਪਿੰਡ ਵਿਚ ਪ੍ਰਵਾਸੀਆਂ ਤੋਂ ਪੰਜਾਬੀਆਂ ਦਾ ਮੋਹ ਭੰਗ ਹੋ ਗਿਆ ਹੈ।ਪ੍ਰਵਾਸੀਆਂ ਨੂੰ ਪਿੰਡ ਨਿਕਾਲਾ ਦੇਣ ਦਾ ਵੱਡਾ ਫਰਮਾਨ ਜਾਰੀ ਕੀਤਾ ਗਿਆ ਹੈ।ਇਹ ਵੱਡਾ ਫੈਸਲਾ ਪਿੰਡ ਦੀ ਪੰਚਾਇਤ ਵੱਲੋਂ ਲਿਆ ਗਿਆ ਹੈ।ਇਸ ਪਿੰਡ ਵਿਚ ਪੰਜਾਬੀ ਇੱਕਠੇ ਹੋ ਗਏ ਨੇ ਇਹ ਮਾਮਲਾ ਮੋਹਾਲੀ ਦੇ ਨੇੜਲੇ ਪਿੰਡ ਤੋਂ ਸਾਹਮਣੇ ਆਇਆ ਹੈ।
ਇਸ ਪਿੰਡ ਵਿਚ ਰਹਿੰਦੇ ਪਵਾਸੀਆ ਨੂੰ ਕੂਝ ਹੀ ਦਿਨਾਂ ਵਿਚ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।ਇਸ ਸਬੰਧੀ ਇੱਕ ਪੰਚਾਇਤੀ ਫਰਮਾਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।ਜਿਸ ਵਿਚ ਕਿਹਾ ਗਿਆ ਕਿ ਨੌਜਵਾਨਾਂ ਦੀ ਭਲਾਈ ਲਈ ਇਹ ਫੈਸਲਾ ਲਿਆ ਗਿਆ ਹੈ ਕਿਸੇ ਵੀ ਪ੍ਰਵਾਸੀ ਨੂੰ ਪਿੰਡ ਵਿਚ ਨਹੀਂ ਰਹਿਣ ਦਿੱਤਾ ਜਾਵੇਗਾ ਨਾ ਹੀ ਕਿਸੇ ਪ੍ਰਵਾਸੀ ਦਾ ਕੋਈ ਆਧਾਰ ਕਾਰਡ ਪਿੰਡ ਵਿੱਚ ਬਣੇਗਾ।
ਇਸ ਸਬੰਧੀ ਲੋਕਾਂ ਦਾ ਕਹਿਣਾ ਹ ੈਕਿ ਪ੍ਰਵਾਸੀਆ ਦੀ ਵੱਧਦੀ ਹੋਈ ਆਮਦ ਆਮ ਨੌਜਵਾਨਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ।ਪ੍ਰਵਾਸੀਆਂ ਕਾਰਨ ਪੰਜਾਬ ਦੇ ਨੌਜਵਾਨ ਬੇਰੋਜ਼ਗਾਰ ਨੇ।ਹਾਲਾਕਿ ਮਾਮਲਾ ਵਾਇਰਲ ਹੋਇਆ ਤਾਂ ਸਮਾਜ ਸੇਵੀ ਲੱਖਾਂ ਸਿਧਾਣਾ ਵੀ ਇਹਨਾਂ ਪ੍ਰਵਾਸੀਆ ਦੇ ਹੱਕਾਂ ਵਿੱਚ ਆਣ ਖੜੇ ਅਤੇ ਉਹਨਾਂ ਨੇ ਵੀ ਸਿੱਧੇ ਤੌਰ ਤੇ ਚੈਲੇਜ਼ ਕਰ ਦਿੱਤਾ ਕਿ ਪ੍ਰਵਾਸੀ ਪਿੰਡ ਵਿੱਚ ਹੀ ਰਹਿਣਗੇ।