Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
5
ਪੈਸਿਆਂ ਦੇ ਲਾਲਚ ਅੰਨੇ ਹੋਏ ਬਜ਼ੁਰਗ ਨੇ ਕੁਹਾੜੀ ਨਾਲ ਵੱ+ਢ ਦਿੱਤੀ ਪਤਨੀ, ਨੂੰਹ ਅਤੇ ਗੁਆਂਢੀਆਂ ਨੇ ਮੁਸ਼ਕਿਲ ਨਾਲ ਬਚਾਈ ਜਾਨ
Crime
Delhi
Latest News
National
Politics
Punjab
ਪੈਸਿਆਂ ਦੇ ਲਾਲਚ ਅੰਨੇ ਹੋਏ ਬਜ਼ੁਰਗ ਨੇ ਕੁਹਾੜੀ ਨਾਲ ਵੱ+ਢ ਦਿੱਤੀ ਪਤਨੀ, ਨੂੰਹ ਅਤੇ ਗੁਆਂਢੀਆਂ ਨੇ ਮੁਸ਼ਕਿਲ ਨਾਲ ਬਚਾਈ ਜਾਨ
August 5, 2024
Voice of Punjab
ਖੰਨਾ ਦੇ ਅਮਲੋਹ ਰੋਡ ਸਬਜ਼ੀ ਮੰਡੀ ਦੇ ਪਿੱਛੇ ਸਥਿਤ ਗੁਰੂ ਨਾਨਕ ਨਗਰ ‘ਚ ਪਤੀ ਨੇ ਆਪਣੀ ਪਤਨੀ ‘ਤੇ ਕੁਲਹਾੜੀ ਨਾਲ ਹਮਲਾ ਕਰ ਦਿੱਤਾ। ਜ਼ਾਲਮ ਪਤੀ ਨੇ ਪਤਨੀ ਦੇ ਮੂੰਹ ‘ਤੇ ਸਿੱਧਾ ਵਾਰ ਕੀਤਾ। ਜਿਸ ਕਾਰਨ ਔਰਤ ਦੇ ਨੱਕ ਦੀ ਹੱਡੀ ਅਤੇ ਜਬਾੜਾ ਟੁੱਟ ਗਿਆ। 50 ਸਾਲਾ ਨਿਰਮਲ ਕੌਰ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰ ਨੇ ਔਰਤ ਦੀ ਹਾਲਤ ਸਥਿਰ ਕਰਨ ਮਗਰੋਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ। ਨਿਰਮਲ ਕੌਰ ਦੀ ਨੂੰਹ ਰਮਨਦੀਪ ਕੌਰ ਨੇ ਦੱਸਿਆ ਕਿ ਉਸਦਾ ਸਹੁਰਾ 10 ਦਿਨਾਂ ਤੋਂ ਕੰਮ ’ਤੇ ਨਹੀਂ ਜਾ ਰਿਹਾ ਸੀ। ਪਹਿਲਾਂ ਵੀ ਆਪਣੀ ਮਰਜ਼ੀ ਅਨੁਸਾਰ ਕੰਮ ਕਰਦਾ ਸੀ। ਘਰ ਵਿੱਚ ਗਰੀਬੀ ਕਾਰਨ ਉਸਦੀ ਸੱਸ ਨਿਰਮਲ ਕੌਰ 3 ਘਰਾਂ ਅੰਦਰ ਸਫ਼ਾਈ ਦਾ ਕੰਮ ਕਰਦੀ ਹੈ।
ਉਹ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ‘ਚ ਮਦਦ ਕਰਦੀ ਹੈ। ਪਰ ਉਸਦਾ ਸਹੁਰਾ ਪੈਸੇ ਮੰਗਦਾ ਰਹਿੰਦਾ ਹੈ। ਅੱਜ ਵੀ ਜਦੋਂ ਉਹ ਸੱਸ ਤੋਂ ਪੈਸੇ ਮੰਗ ਰਿਹਾ ਸੀ ਤਾਂ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਸਹੁਰੇ ਨੇ ਉਸਦੀ ਸੱਸ ‘ਤੇ ਲੋਹੇ ਦੀ ਕੁਲਹਾੜੀ ਨਾਲ ਹਮਲਾ ਕਰ ਦਿੱਤਾ। ਜਦੋਂ ਉਹ ਬਚਾਅ ਕਰਨ ਲਈ ਅੱਗੇ ਆਈ ਤਾਂ ਸਹੁਰੇ ਨੇ ਉਸਨੂੰ ਪਿੱਛੇ ਧੱਕਾ ਮਾਰਿਆ ਅਤੇ ਉਸ ‘ਤੇ ਵੀ ਹਮਲਾ ਕਰਨ ਦੀ ਧਮਕੀ ਦਿੱਤੀ। ਕੁਲਹਾੜੀ ਉਸਦੀ ਸੱਸ ਦੇ ਮੂੰਹ ’ਤੇ ਮਾਰੀ। ਜਦੋਂ ਉਸਦੇ ਸਹੁਰੇ ਨੇ ਮੁੜ ਸਿਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਆਂਢੀਆਂ ਨੇ ਉਸਦੀ ਸੱਸ ਦੀ ਜਾਨ ਬਚਾਈ। ਖੂਨ ਨਾਲ ਲੱਥਪੱਥ ਉਸਦੀ ਸੱਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਰਮਨਦੀਪ ਕੌਰ ਅਨੁਸਾਰ ਉਸਦਾ ਸਹੁਰਾ ਵਿਹਲਾ ਰਹਿਣਾ ਚਾਹੁੰਦਾ ਹੈ ਤੇ ਘਰੋਂ ਹੀ ਪੈਸੇ ਮੰਗਦਾ ਰਹਿੰਦਾ ਹੈ। ਇਸਦਾ ਉਹ ਵਿਰੋਧ ਕਰਦੇ ਹਨ। ਉਸਦਾ ਸਹੁਰਾ ਕੋਈ ਹੋਰ ਨਸ਼ਾ ਨਹੀਂ ਕਰਦਾ। ਕਦੇ-ਕਦੇ ਸ਼ਰਾਬ ਜ਼ਰੂਰ ਪੀ ਲੈਂਦਾ ਹੈ। ਅਜਿਹਾ ਨਹੀਂ ਕਿ ਉਸਦੇ ਸਹੁਰੇ ਨੇ ਨਸ਼ੇ ‘ਚ ਇਹ ਹਮਲਾ ਕੀਤਾ, ਗੁੱਸੇ ‘ਚ ਆਏ ਨੇ ਅਜਿਹਾ ਕਰ ਦਿੱਤਾ। ਜਿਸ ਨਾਲ ਉਸਦੀ ਸੱਸ ਦੀ ਜਾਨ ਵੀ ਜਾ ਸਕਦੀ ਸੀ। ਸਿਵਲ ਹਸਪਤਾਲ ਵਿਖੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਉਨ੍ਹਾਂ ਨੇ ਐਮਐਲਆਰ ਕੱਟ ਕੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।
ਘਟਨਾ ਵਿੱਚ ਨਿਰਮਲ ਕੌਰ ਦੇ ਨੱਕ ਦੀ ਹੱਡੀ ਟੁੱਟ ਗਈ। ਜਬਾੜਾ ਵੀ ਟੁੱਟ ਗਿਆ ਹੈ। ਖੰਨਾ ਹਸਪਤਾਲ ਵਿਖੇ ਈਐਨਟੀ ਡਾਕਟਰ ਨਾ ਹੋਣ ਕਾਰਨ ਉਸਨੂੰ ਸਿਵਲ ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਸਿਟੀ ਥਾਣਾ 2 ਦੇ ਐੱਸਐੱਚਓ ਗੁਰਮੀਤ ਸਿੰਘ ਨੇ ਫੋਨ ਰਾਹੀਂ ਗੱਲਬਾਤ ਕਰਦੇ ਦੱਸਿਆ ਕਿ ਸਿਵਲ ਹਸਪਤਾਲ ਤੋਂ ਰੁੱਕਾ ਮਿਲਣ ਮਗਰੋਂ ਪੁਲਿਸ ਟੀਮ ਜ਼ਖ਼ਮੀ ਔਰਤ ਦੇ ਬਿਆਨ ਦਰਜ ਕਰੇਗੀ। ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਜਾਵੇਗਾ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।
Post navigation
ਡਿਲਵਰੀ ਤੋਂ ਬਾਅਦ ਔਰਤ ਦੇ ਪੇਟ ‘ਚ ਡਾਕਟਰਾਂ ਨੇ ਛੱਡ’ਤਾ ਤੌਲੀਆ, ਦਰਦ ਤੋਂ ਬਾਅਦ ਸਕੈਨਿੰਗ ਕਰਵਾਈ ਤਾਂ ਲੱਗਾ ਪਤਾ
ਪੁਲਿਸ ਨੂੰ ਦੇਖਕੇ ਸੁੱਕੇ ਸਾਹ, ਬਚਣ ਲਈ ਮਾਰ ਦਿੱਤੀ ਤੀਜ਼ੀ ਮੰਜ਼ਿਲ ਤੋਂ ਛਾਲ, ਥੱਲੇ ਡਿੱਗਦੇ ਹੀ ਹੋਈ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us