6 ਦਿਨ ਬਾਅਦ ਮਿੱਲੀ 13 ਸਾਲਾਂ ਮਾਸੂਮ ਦੀ ਲਾ+ਸ਼, ਦਰਿਆ ਕਿਨਾਰੇ ਤੋਂ ਮਿਲੇ ਸਨ ਚੱਪਲ ਅਤੇ ਸਾਈਕਲ

ਹਿਮਾਚਲ ਦੇ ਪਿੰਡ ਭਟੋਲੀ ਦਾ ਰਹਿਣ ਵਾਲਾ 13 ਸਾਲਾਂ ਅਭੀਜੋਤ ਬੀਤੀ 31 ਜੁਲਾਈ ਨੂੰ ਲਾਪਤਾ ਹੋ ਗਿਆ ਗਿਆ। ਜਿਸਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ, ਸੋਮਵਾਰ ਨੂੰ ਉਸਦੀ ਲਾਸ਼ ਸਤਲੁਜ ਦਰਿਆ ’ਚ ਤੈਰਦੀ ਨਜ਼ਰ ਆਈ।

ਮੌਕੇ ’ਤੇ ਮੌਜੂਦ ਲੋਕਾਂ ਨੇ ਇਸਦੀ ਜਾਣਕਾਰੀ ਪੀੜਤ ਪਰਿਵਾਰ ਨੂੰ ਦਿੱਤੀ।ਪਰਿਵਾਰਕ ਮੈਬਰਾਂ ਨੇ ਸ਼ਨਾਖਤ ਦੌਰਾਨ ਆਪਣੇ ਬੱਚੇ ਦੀ ਲਾਸ਼ ਨੂੰ ਪਹਿਚਾਣ ਲਈ।

ਹਿਮਾਚਲ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈਣ ਉਪਰੰਤ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

ਲਾਸ਼ ਦੇ ਕਾਫ਼ੀ ਦਿਨ ਬਾਅਦ ਮਿਲਣ ਕਾਰਨ ਪਰਿਵਾਰ ਵਲੋਂ ਤੁਰੰਤ ਹੀ ਸਸਕਾਰ ਕਰ ਦਿੱਤਾ ਜਾਵੇਗਾ।

error: Content is protected !!