ਜਯਾ ਬੱਚਨ ਨੂੰ ਅਮਿਤਾਭ ਦਾ ਨਾਂਅ ਸੁਣਦੇ ਹੀ ਆ ਗਿਆ ਗੁੱਸਾ, ਕਹਿੰਦੀ- NO ਮੈਨੂੰ ਨਹੀਂ ਪਸੰਦ ਇਹ

ਜਯਾ ਬੱਚਨ ਨੂੰ ਅਮਿਤਾਭ ਦਾ ਨਾਂਅ ਸੁਣਦੇ ਹੀ ਆ ਗਿਆ ਗੁੱਸਾ, ਕਹਿੰਦੀ- NO ਮੈਨੂੰ ਨਹੀਂ ਪਸੰਦ ਇਹ


ਦਿੱਲੀ (ਵੀਓਪੀ ਬਿਊਰੋ) ਅੱਜ ਰਾਜ ਸਭਾ ਵਿੱਚ ਅਮਿਤਾਭ ਬੱਚਨ ੮ੇ ਨਾਂਅ ਨੂੰ ਲੈਕੇ ਸੰਸਦ ਦੇ ਚੇਅਰਮੈਨ ਧਨਖੜ ਤੇ ਸੰਸਦ ਮੈਂਬਰ ਜਸਾ ਬੱਚਨ ਵਿੱਚ ਕਾਫੀ ਬਹਿਸ ਹੋਈ। ਦਰਅਸਲ ਜਦ ਚੇਅਰਮੈਨ ਨੇ ਆਪਣਾ ਮਸਲਾ ਚੁੱਕਣ ਲਈ ਜਯਾ ਬੱਚਨ ਨੂੰ ਬੁਲਾਇਆ ਤਾਂ ਉਨ੍ਹਾਂ ਕਿਹਾ- ਹੁਣ ਜਯਾ ਅਮਿਤਾਭ ਬੱਚਨ ਆਪਣੇ ਵਿਚਾਰ ਰੱਖਣਗੇ। ਤਾਂ ਇਸ ਦੌਰਾਨ ਉੱਠਦੇ ਹੀ ਜਯਾ ਬੱਚਨ ਨੇ ਕਿਹਾ ਕਿ ਇੱਕ ਐਕਟਰ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿ ਕੋਈ ਕਿਸ ਤਰੀਕੇ ਨਾਲ ਗੱਲ ਕਰ ਰਿਹਾ ਹੈ। ਇਸ ਲਈ ਮੈਨੂੰ ਤੁਹਾਡਾ ਗੱਲ ਕਰਨ ਦਾ ਅੰਦਾਜ਼ ਤੇ ਐਟੀਟਿਊਡ ਪਸੰਦ ਨਹੀਂ ਆਇਆ।

ਇਸਤੋਂ ਬਾਅਦ ਧਨਖੜ ਨੇ ਜਯਾ ਬੱਚਨ ਪ੍ਰਤੀ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਰਾਜ ਸਭਾ ਦੇ ਸੀਨੀਅਰ ਮੈਂਬਰ ਹੋਣ ਦੇ ਨਾਤੇ ਕੀ ਤੁਹਾਡੇ ਕੋਲ ਚੇਅਰ ਦਾ ਅਪਮਾਨ ਕਰਨ ਦਾ ਲਾਇਸੈਂਸ ਹੈ।

ਇਸ ਤੋਂ ਪਹਿਲਾਂ ਜਯਾ ਬੱਚਨ ਨੇ ਚੇਅਰਮੈਨ ਜਗਦੀਪ ਧਨਖੜ ਦੇ ਲਹਿਜੇ (ਬੋਲਣ ਦੇ ਢੰਗ) ਦਾ ਵਿਰੋਧ ਕੀਤਾ ਸੀ। ਜਯਾ ਬੱਚਨ ਨੇ ਕਿਹਾ ਕਿ ਅਸੀਂ ਸਕੂਲੀ ਬੱਚੇ ਨਹੀਂ ਹਾਂ। ਸਾਡੇ ਵਿੱਚੋਂ ਕੁਝ ਸੀਨੀਅਰ ਨਾਗਰਿਕ ਹਨ। ਮੈਂ ਤੁਹਾਡੇ ਲਹਿਜੇ ਤੋਂ ਪਰੇਸ਼ਾਨ ਹੋ ਗਈ ਹਾਂ ਅਤੇ ਖਾਸ ਕਰਕੇ ਜਦੋਂ ਵਿਰੋਧੀ ਧਿਰ ਦੇ ਨੇਤਾ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਮਾਈਕ ਬੰਦ ਕਰ ਦਿੱਤਾ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਤੁਹਾਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਦੇਣਾ ਪਵੇਗਾ।

ਇਸ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਮੇਰੀ ਸੁਰ, ਮੇਰੀ ਭਾਸ਼ਾ, ਮੇਰੇ ਸੁਭਾਅ ਦੀ ਗੱਲ ਕੀਤੀ ਜਾ ਰਹੀ ਹੈ। ਪਰ ਮੈਂ ਕਿਸੇ ਹੋਰ ਦੀ ਸਕ੍ਰਿਪਟ ਦਾ ਪਾਲਣ ਨਹੀਂ ਕਰਦਾ, ਮੇਰੀ ਆਪਣੀ ਸਕ੍ਰਿਪਟ ਹੈ। ਦੂਜੇ ਪਾਸੇ ਬੋਲਣ ਨਾ ਦਿੱਤੇ ਜਾਣ ਤੋਂ ਨਾਰਾਜ਼ ਵਿਰੋਧੀ ਧਿਰ ਨੇ ਇਸ ਦੌਰਾਨ ਸਦਨ ਦਾ ਬਾਈਕਾਟ ਕੀਤਾ ਅਤੇ ਰਾਜ ਸਭਾ ਵਿੱਚੋਂ ਵਾਕਆਊਟ ਕਰ ਦਿੱਤਾ। ਸਦਨ ਵਿੱਚ ਵਿਰੋਧੀ ਧਿਰ ਦੇ ਕਈ ਮੈਂਬਰ ਮੰਗ ਕਰ ਰਹੇ ਸਨ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ।

ਇਸ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰ ਕੁਝ ਹੋਰ ਵਿਸ਼ਿਆਂ ‘ਤੇ ਵੀ ਆਪਣੇ ਵਿਚਾਰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਇਸ ਦੌਰਾਨ ਜਯਾ ਬੱਚਨ ਨੇ ਚੇਅਰਮੈਨ ਨੂੰ ਕਿਹਾ, “ਸਰ, ਮੈਂ ਜਯਾ ਅਮਿਤਾਭ ਬੱਚਨ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਇੱਕ ਕਲਾਕਾਰ ਹਾਂ, ਮੈਂ ਬਾਡੀ ਲੈਂਗੂਏਜ ਸਮਝਦੀ ਹਾਂ, ਮੈਂ ਐਕਸਪ੍ਰੈਸ਼ਨ ਸਮਝਦੀ ਹਾਂ, ਸਰ, ਕਿਰਪਾ ਕਰਕੇ ਮੈਨੂੰ ਮਾਫ ਕਰੋ ਪਰ ਤੁਹਾਡਾ ਟੋਨ ਗਲਤ ਹੈ।

ਜਯਾ ਬੱਚਨ ਦੇ ਬਿਆਨ ਤੋਂ ਨਾਰਾਜ਼ ਹੋ ਕੇ ਚੇਅਰਮੈਨ ਨੇ ਕਿਹਾ ਕਿ ਜਯਾ ਜੀ, ਤੁਸੀਂ ਬਹੁਤ ਨਾਮਣਾ ਖੱਟਿਆ ਹੈ, ਤੁਸੀਂ ਜਾਣਦੇ ਹੋ ਕਿ ਇੱਕ ਐਕਟਰ ਨਿਰਦੇਸ਼ਕ ਦੇ ਅਧੀਨ ਹੈ, ਤੁਸੀਂ ਉਹ ਨਹੀਂ ਦੇਖਿਆ ਜੋ ਮੈਂ ਇੱਥੇ ਦੇਖਿਆ। ਤੁਸੀਂ ਕੋਈ ਵੀ ਹੋ ਸਕਦੇ ਹੋ, ਤੁਸੀਂ ਮਸ਼ਹੂਰ ਹੋ ਸਕਦੇ ਹੋ, ਪਰ ਤੁਹਾਨੂੰ ਸਮਝਣਾ ਪਵੇਗਾ। ਚੇਅਰਮੈਨ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਮੈਂ ਇਹ ਸਭ ਬਰਦਾਸ਼ਤ ਨਹੀਂ ਕਰਾਂਗਾ। ਇਸ ਤੋਂ ਬਾਅਦ ਪੱਖ ਅਤੇ ਵਿਰੋਧੀ ਧਿਰ ਦੋਵਾਂ ਵੱਲੋਂ ਕਾਫੀ ਹੰਗਾਮਾ ਹੋਇਆ।

error: Content is protected !!