ਪੈਰਿਸ ਓਲੰਪਿਕ ‘ਚ 2 ਮੈਡਲ ਜਿੱਤਣ ਵਾਲੀ ਮਨੂ ਭਾਕਰ ਨੇ ਕੀਤਾ ਸ਼ੂਟਿੰਗ ਤੋਂ ਬ੍ਰੇਕ ਲੈਣ ਦਾ ਐਲਾਨ, World Cup ‘ਚ ਨਹੀਂ ਲਵੇਗੀ ਹਿੱਸਾ

ਪੈਰਿਸ ਓਲੰਪਿਕ ‘ਚ 2 ਮੈਡਲ ਜਿੱਤਣ ਵਾਲੀ ਮਨੂ ਭਾਕਰ ਨੇ ਕੀਤਾ ਸ਼ੂਟਿੰਗ ਤੋਂ ਬ੍ਰੇਕ ਲੈਣ ਦਾ ਐਲਾਨ, World Cup ‘ਚ ਨਹੀਂ ਲਵੇਗੀ ਹਿੱਸਾ


ਚੰਡੀਗੜ੍ਹ/ਦਿੱਲੀ (ਵੀਓਪੀ ਬਿਊਰੋ) ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਹੁਣ ਤਿੰਨ ਮਹੀਨੇ ਦੇ ਬ੍ਰੇਕ ਦਾ ਐਲਾਨ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਨੂ ਭਾਕਰ ਲਈ ਵਿਸ਼ਵ ਕੱਪ ‘ਚ ਖੇਡਣਾ ਮੁਸ਼ਕਿਲ ਹੈ। ਮਨੂ ਭਾਕਰ ਨੇ ਫੈਸਲਾ ਕੀਤਾ ਹੈ ਕਿ ਉਹ ਓਲੰਪਿਕ ਤੋਂ ਬਾਅਦ ਆਰਾਮ ਕਰੇਗੀ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਅਕਤੂਬਰ ‘ਚ ਦਿੱਲੀ ‘ਚ ਹੋਣ ਵਾਲੇ ਸ਼ੂਟਿੰਗ ਵਿਸ਼ਵ ਕੱਪ ‘ਚ ਨਹੀਂ ਖੇਡ ਸਕਦੀ।


ਮਨੂ ਭਾਕਰ ਨੂੰ ਲੈ ਕੇ ਇਹ ਵੱਡਾ ਅਪਡੇਟ ਉਨ੍ਹਾਂ ਦੇ ਕੋਚ ਜਸਪਾਲ ਰਾਣਾ ਨੇ ਦਿੱਤਾ ਹੈ। ਜਸਪਾਲ ਰਾਣਾ ਨੇ ਮੀਡੀਆ ਨੂੰ ਕਿਹਾ, ‘ਮੈਨੂੰ ਨਹੀਂ ਪਤਾ ਕਿ ਉਹ ਅਕਤੂਬਰ ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਖੇਡੇਗੀ ਜਾਂ ਨਹੀਂ ਕਿਉਂਕਿ ਉਹ ਤਿੰਨ ਮਹੀਨਿਆਂ ਦਾ ਬ੍ਰੇਕ ਲੈ ਰਹੀ ਹੈ। ਉਹ ਲੰਬੇ ਸਮੇਂ ਤੋਂ ਸਖਤ ਮਿਹਨਤ ਕਰ ਰਹੀ ਹੈ ਅਤੇ ਇਹ ਇੱਕ ਆਮ ਬ੍ਰੇਕ ਹੈ।


ਮਨੂ ਭਾਕਰ ਦੇ ਕੋਚ ਜਸਪਾਲ ਰਾਣਾ ਨੇ ਦੱਸਿਆ ਕਿ ਇਸ ਨਿਸ਼ਾਨੇਬਾਜ਼ ਦਾ ਅਗਲਾ ਨਿਸ਼ਾਨਾ 2026 ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣਾ ਹੈ। ਮਨੂ ਭਾਕਰ ਵੀ ਰਾਸ਼ਟਰਮੰਡਲ ਖੇਡਾਂ ਲਈ ਸਖ਼ਤ ਮਿਹਨਤ ਕਰੇਗੀ। ਹਾਲ ਹੀ ਵਿੱਚ ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿੱਚ ਇਤਿਹਾਸ ਰਚਿਆ ਹੈ। ਉਸਨੇ ਪਿਸਟਲ ਈਵੈਂਟ ਅਤੇ ਮਿਕਸਡ ਟੀਮ ਈਵੈਂਟ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। ਮਨੂ ਭਾਕਰ ਇੱਕ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਹੈ।

error: Content is protected !!