ਬੀਤੇ ਕੱਲ ਉਹਨਾਂ ਨੂੰ ਦੁਬਈ ਵਿੱਚੋਂ ਜਾਰਜ ਦੇ ਨਾਲ ਕੰਮ ਕਰਦੇ ਨੌਜਵਾਨਾਂ ਦਾ ਫੋਨ ਆਇਆ ਕਿ ਜਾਰਜ ਮਸੀਹ ਕ੍ਰੇਨ ਦਾ ਬੂਮ ਟੁੱਟਣ ਦੇ ਨਾਲ ਉਸ ਦੇ ਥੱਲੇ ਆ ਕੇ ਗੰਭੀਰ ਜਖਮੀ ਹੋਇਆ ਹੈ। ਉਸ ਨੇ ਦੱਸਿਆ ਕਿ ਜਾਰਜ ਨੂੰ ਇਲਾਜ ਲਈ ਕੰਪਨੀ ਦੇ ਅਧਿਕਾਰੀਆਂ ਵੱਲੋਂ ਹਸਪਤਾਲ ਲਜਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋਈ ਹੈ।