Skip to content
Saturday, December 21, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
13
ਮਾਮੀ ਆਪਣੀ ਭਾਣਜੀ ਦੇ ਪਿਆਰ ‘ਚ ਹੋ ਗਈ ਪਾਗਲ, ਦੋਵਾਂ ਨੇ ਘਰੋਂ ਭੱਜਕੇ ਕਰਵਾ ਲਿਆ ਵਿਆਹ, ਹਮੇਸ਼ਾ ਇਕੱਠੇ ਰਹਿਣ ਦੀ ਖਾਧੀ ਸਹੁੰ
Ajab Gajab
Delhi
Latest News
Love story
National
Uttar Pradesh
ਮਾਮੀ ਆਪਣੀ ਭਾਣਜੀ ਦੇ ਪਿਆਰ ‘ਚ ਹੋ ਗਈ ਪਾਗਲ, ਦੋਵਾਂ ਨੇ ਘਰੋਂ ਭੱਜਕੇ ਕਰਵਾ ਲਿਆ ਵਿਆਹ, ਹਮੇਸ਼ਾ ਇਕੱਠੇ ਰਹਿਣ ਦੀ ਖਾਧੀ ਸਹੁੰ
August 13, 2024
Voice of Punjab
ਮਾਮੀ ਆਪਣੀ ਭਾਣਜੀ ਦੇ ਪਿਆਰ ‘ਚ ਹੋ ਗਈ ਪਾਗਲ, ਦੋਵਾਂ ਨੇ ਘਰੋਂ ਭੱਜਕੇ ਕਰਵਾ ਲਿਆ ਵਿਆਹ, ਹਮੇਸ਼ਾ ਇਕੱਠੇ ਰਹਿਣ ਦੀ ਖਾਧੀ ਸਹੁੰ
ਗੋਪਾਲਗੰਜ (ਵੀਓਪੀ ਬਿਊਰੋ)- ਬਿਹਾਰ ਦੇ ਗੋਪਾਲਗੰਜ ਤੋਂ ਇੱਕ ਅਜੀਬੋ – ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਾਮੀ ਨੇ ਆਪਣੀ ਭਾਣਜੀ ਦੇ ਨਾਲ ਹੀ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਹੈ। ਸਮਲਿੰਗੀ ਵਿਆਹ ਕਰਵਾਉਣ ਦੇ ਲਈ ਔਰਤ ਨੇ ਆਪਣੇ ਘਰਵਾਲੇ ਨੂੰ ਵੀ ਛੱਡ ਦਿੱਤਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕਾ ਛੱਡ ਦੇ ਪੂਰੇ ਦੇਸ਼ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਵਾਂ ਦੇ ਵਿਆਹ ਤੋਂ ਬਾਅਦ ਦੋਵਾਂ ਦੇ ਘਰਵਾਲੇ ਵੀ ਹੈਰਾਨ ਪਰੇਸ਼ਾਨ ਹਨ। ਇਸ ਦੌਰਾਨ ਇਲਾਕਾ ਵਾਸੀ ਤੇ ਹੋਰ ਰਿਸ਼ਤੇਦਾਰ ਵੀ ਮਾਮੀ ਦੇ ਭਾਣਜੀ ਨਾਲ ਕਰਵਾਏ ਵਿਆਹ ਤੋਂ ਬਾਅਦ ਉਕਤ ਮਾਮੀ – ਭਾਣਜੀ ਦੇ ਪਰਿਵਾਰ ਨੂੰ ਮਾਖੌਲ ਕਰ ਰਹੇ ਹਨ।
ਮਾਮੀ ਤੇ ਭਾਣਜੀ ਨੇ ਆਪਸ ਵਿੱਚ ਵਿਆਹ ਕਰਵਾਉਣ ਤੋਂ ਬਾਅ ਸੋਸ਼ਲ ਮੀਡੀਆ ਰਾਹੀਂ ਆਪਣੇ ਪਰਿਵਾਰ ਨੂੰ ਵਿਆਹ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਦੋਵਾਂ ਦਾ ਪ੍ਰੇਮ ਪ੍ਰਸੰਗ ਤਿੰਨ ਸਾਲ ਤੋਂ ਚੱਲ ਰਿਹਾ ਸੀ। ਇਹ ਮਾਮਲਾ ਕੁਚਾਯਕੋਟ ਥਾਣਾ ਖੇਤਰ ਦੇ ਪਿੰਡ ਬੇਲਵਾ ਦਾ ਹੈ। ਬੇਲਵਾ ਨਿਵਾਸੀ ਮਾਮੀ ਅਤੇ ਭਾਣਜੀ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਛੱਡ ਕੇ ਸਾਸਾਮੁਸਾ ਸਥਿਤ ਦੁਰਗਾ ਭਵਾਨੀ ਮੰਦਰ ‘ਚ ਵਿਆਹ ਕਰਵਾ ਲਿਆ। ਮੰਦਰ ਵਿਖੇ ਵਿਆਹ ਦੀਆਂ ਦੌਰਾਨ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਇਸ ਦੌਰਾਨ ਦੋਵਾਂ ਨੇ ਇੱਕ ਦੂਜੇ ਨੂੰ ਹਾਰ ਪਾਏ। ਉਸ ਦੇ ਗਲੇ ਵਿਚ ਮੰਗਲਸੂਤਰ ਪਾਇਆ ਅਤੇ ਫਿਰ ਸਿੰਦੂਰ ਲਗਾਇਆ ਅਤੇ ਸੱਤ ਫੇਰੇ ਲਏ ਅਤੇ ਸੱਤ ਜਨਮ ਉਸ ਦੇ ਨਾਲ ਰਹਿਣ ਦਾ ਵਾਅਦਾ ਕੀਤਾ। ਵਿਆਹ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨਾਲ ਜੀਣ ਅਤੇ ਮਰਨ ਦੀ ਸਹੁੰ ਖਾਧੀ।
ਭਾਣਜੀ ਸ਼ੋਭਾ ਦੇ ਪਿਆਰ ਵਿੱਚ ਪਾਗਲ ਹੋਈ ਮਾਮੀ ਸੁਮਨ ਨੇ ਦੱਸਿਆ ਕਿ ਸ਼ੋਭਾ ਬਹੁਤ ਸੁੰਦਰ ਹੈ। ਮੈਨੂੰ ਡਰ ਸੀ ਕਿ ਕਿਤੇ ਹੋਰ ਵਿਆਹ ਹੋ ਗਿਆ ਤਾਂ ਉਹ ਮੈਨੂੰ ਛੱਡ ਕੇ ਚਲੀ ਜਾਵੇਗੀ, ਇਸ ਡਰ ਕਾਰਨ ਅਸੀਂ ਦੋਵਾਂ ਨੇ ਇਕ ਮੰਦਰ ਵਿਚ ਵਿਆਹ ਕਰ ਲਿਆ। ਉਥੇ ਹੀ ਸ਼ੋਭਾ ਨੇ ਦੱਸਿਆ ਕਿ ਸਾਡਾ ਵਿਆਹ ਸਾਸਾਮੁਸਾ ਮੰਦਰ ‘ਚ ਹੋਇਆ ਸੀ। ਵਿਆਹ ਤੋਂ ਬਾਅਦ ਅਸੀਂ ਇਕੱਠੇ ਰਹਿਣ ਅਤੇ ਮਰਨ ਦੀ ਸਹੁੰ ਖਾ ਲਈ ਹੈ।
ਗੋਪਾਲਗੰਜ ‘ਚ ਮਾਮੀ ਅਤੇ ਭਾਣਜੀ ਦਾ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਅਨੋਖੇ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਪਰਿਵਾਰ ਨੂੰ ਵਿਆਹ ਦੀ ਜਾਣਕਾਰੀ ਦਿੱਤੀ। ਵੀਡੀਓ ‘ਚ ਦੋਹਾਂ ਨੇ ਆਪਣੀ ਮਰਜ਼ੀ ਮੁਤਾਬਕ ਵਿਆਹ ਕਰਨ ਅਤੇ ਕਈ ਜ਼ਿੰਦਗੀ ਇਕੱਠੇ ਰਹਿਣ ਦੀ ਗੱਲ ਕਹੀ ਹੈ।
Post navigation
ਮੁੜ 21 ਦਿਨ ਦੀ ਪੈਰੋਲ ‘ਤੇ ਜੇਲ੍ਹ ‘ਚੋਂ ਬਾਹਰ ਆਇਆ ਰਾਮ ਰਹੀਮ, ਬਲਾਤਕਾਰ ਦੇ ਕਤਲ ਵਰਗੇ ਮਾਮਲਿਆਂ ‘ਚ ਹੋਈ ਹੈ ਸਜ਼ਾ
ਕਰੋੜਾਂ ਦੇ ਕਰਜ਼ੇ ਤੋਂ ਪਰੇਸ਼ਾਨ ਪਤੀ-ਪਤਨੀ ਮੋਟਰਸਾਈਕਲ ‘ਤੇ ਪਹੁੰਚੇ ਹਰਿਦੁਆਰ, ਸੈਲਫੀ ਲੈਕੇ ਘਰਦਿਆਂ ਨੂੰ ਭੇਜੀ ਤੇ ਫਿਰ ਗੰਗਾ ‘ਚ ਛਾਲ ਮਾਰ ਕੇ ਕੀਤੀ ਖੁਦ+ਕੁਸ਼ੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us