ਸੜਕ ਹਾਦਸੇ ਨੇ ਖਤਮ ਕੀਤੀਆਂ 3 ਪੀੜੀਆਂ, ਕਾਰ ਨਹਿਰ ‘ਚ ਡਿੱਗਣ ਨਾਲ, ਪਿਤਾ,ਪੁੱਤਰ ਅਤੇ ਪੋਤਰੇ ਦੀ ਮੌ+ਤ

ਅੱਜਕੱਲ ਲਾਪਰਵਾਹੀ ਅਤੇ ਤੇਜ਼ ਰਫਤਾਰ ਕਾਰਨ ਲਗਾਤਾਰ ਪੰਜਾਬ ਵਿੱਚ ਹਾਦਸੇ ਵਾਪਰ ਰਹੇ ਨੇ ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ ਹੈ।ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਜ਼ਿਲ੍ਹੇ ਦੇ ਟਿੱਬੀ ਥਾਣਾ ਖੇਤਰ ਵਿੱਚ ਇੱਕ ਕਾਰ ਇੰਦਰਾ ਗਾਂਧੀ ਨਹਿਰ ਵਿੱਚ ਅਚਾਨਕ ਡਿੱਗ ਗਈ। ਇਸ ਹਾਦਸੇ ਵਿਚ ਕਾਰ ਸਵਾਰ ਪਿਤਾ, ਪੁੱਤਰ ਅਤੇ ਪੋਤੇ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸੋਮਵਾਰ ਸਵੇਰੇ ਰਾਠੀ ਖੇੜਾ ਤਲਵਾੜਾ ਝੀਲ ਨੇੜੇ ਕਾਰ ਬੇਕਾਬੂ ਹੋ ਕੇ ਇੰਦਰਾ ਗਾਂਧੀ ਨਹਿਰ ‘ਚ ਜਾ ਡਿੱਗੀ।


ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਰਗੂਬ ਆਲਮ (48), ਉਸ ਦੇ ਪੁੱਤਰ ਮੁਹੰਮਦ ਸਾਨੀਬ ਅਲੀ (16) ਅਤੇ ਪੋਤੇ ਮੁਹੰਮਦ ਹਸਨੈਨ (3) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਕਾਰ ਸਿੱਖਦੇ ਸਮੇਂ ਵਾਪਰਿਆ ਸੀ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਪੁੱਛਗਿੱਛ ਦੌਰਾਨ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਡਰਾਈਵਰ ਕਾਰ ‘ਚੋਂ ਹੱਥ ਕੱਢ ਕੇ ਰੀਲ ਬਣਾ ਰਿਹਾ ਸੀ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਕਾਰ ਨੂੰ ਲਾਕ ਲੱਗਾ ਹੋਇਆ ਸੀ, ਜਿਸ ਕਾਰਨ ਤਿੰਨੋਂ ਕਾਰ ਤੋਂ ਬਾਹਰ ਨਹੀਂ ਨਿਕਲ ਸਕੇ।

ਜਿਸ ਤੋਂ ਬਾਅਦ ਕਾਰ ‘ਚ ਪਾਣੀ ਭਰਨ ਕਾਰਨ ਤਿੰਨਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਐੱਸਡੀਆਰਐੱਫ ਅਤੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਨਹਿਰ ‘ਚੋਂ ਬਾਹਰ ਕੱਢਿਆ। ਕਾਰ ‘ਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ।

error: Content is protected !!