ਹੈਵਾਨੀਅਤ ਦੀਆਂ ਹੱਦਾਂ ਪਾਰ!ਚਾਰਜ਼ਰ ਨਾਲ ਬੰਨੇ ਹੱਥ, ਕ+ਤ+ਲ ਕਰਕੇ ਲਾ+ਸ਼ ਸੁੱਟੀ ਪੈਟਰੋਲ ਪੰਪ ‘ਤੇ

ਲੁਧਿਆਣਾ ਦੇ ਕਾਰਾਬਾਰਾ ਇਲਾਕੇ ਵਿੱਚ ਇੱਕ 35 ਸਾਲਾ ਵਿਅਕਤੀ ਨੂੰ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ l ਕਤਲ ਕਰਨ ਤੋਂ ਪਹਿਲਾਂ ਮੁਲਜ਼ਮ ਨੇ ਵਿਅਕਤੀ ਦੇ ਹੱਥ ਮੋਬਾਈਲ ਫੋਨ ਦੇ ਚਾਰਜਰ ਦੀ ਤਾਰ ਨਾਲ ਬੰਨ੍ਹੇ ਅਤੇ ਗਲਾ ਦਬਾ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ l ਇਸ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ l ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਤ ਵੇਲੇ ਕੁਝ ਵਿਅਕਤੀ ਜਦ ਐਗਰੋ ਪੈਟਰੋਲ ਪੰਪ ਕਾਰਾਬਾਰਾ ਦੇ ਕੋਲੋਂ ਦੀ ਲੰਘੇ ਤਾਂ ਉਨ੍ਹਾਂ ਨੇ ਦੇਖਿਆ ਕਿ ਪੰਪ ਦੇ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ l

ਲੋਕਾਂ ਨੇ ਇਸ ਦੀ ਸੂਚਨਾ Police Control Room ‘ਤੇ ਦਿੱਤੀ l ਜਾਣਕਾਰੀ ਮਗਰੋਂ ਥਾਣਾ ਦਰੇਸੀ ਦੇ ਇੰਚਾਰਜ ਅਵਤਾਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ l ਪੁਲਿਸ ਨੇ ਦੇਖਿਆ ਕਿ ਕਤਲ ਹੋਏ ਵਿਅਕਤੀ ਦੇ ਦੋਵੇਂ ਹੱਥ ਮੋਬਾਈਲ ਫੋਨ ਦੇ ਚਾਰਜਰ ਦੀ ਤਾਰ ਨਾਲ ਬੰਨ੍ਹੇ ਹੋਏ ਹਨ lਮ੍ਰਿਤਕ ਦੀ ਗਰਦਨ ਵਿੱਚ ਇੱਕ ਕੱਪੜਾ ਵੀ ਸੀl

ਕਾਲੇ ਰੰਗ ਦੀ ਟੀ-ਸ਼ਰਟ ਪਹਿਨੇ ਇਸ ਵਿਅਕਤੀ ਦੇ ਸਰੀਰ ਉੱਪਰ ਹੋਰ ਕੋਈ ਵੀ ਕੱਪੜਾ ਨਹੀਂ ਸੀl ਪੁਲਿਸ ਕੋਈ ਅਜਿਹੇ ਦਸਤਾਵੇਜ਼ ਨਹੀਂ ਮਿਲੇ ਜਿਸ ਜ਼ਰੀਏ ਮ੍ਰਿਤਕ ਦੀ ਸ਼ਨਾਖਤ ਹੋ ਸਕੇ l ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।

72 ਘੰਟੇ ਤੱਕ ਲਾਸ਼ ਦੀ ਸ਼ਨਾਖਤ ਕਰਵਾਉਣ ਮਗਰੋਂ ਪੋਸਟਮਾਰਟਮ ਕੀਤਾ ਜਾਵੇਗਾ l ਥਾਣਾ ਦਰੇਸੀ ਦੀ ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਹੱਲ ਕਰਨ ਲਈ ਇਲਾਕੇ ਵਿੱਚ ਲੱਗੇ cctv ਦੀ ਫੁਟੇਜ ਖੰਗਾਲੀ ਜਾ ਰਹੀ ਹੈ l ਫਿਲਹਾਲ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ l

error: Content is protected !!