78ਵਾਂ ਸੁੰਤਤਰਤਾ ਦਿਵਸ…. ਲਾਲ ਕਿਲ੍ਹੇ ‘ਤੇ PM ਮੋਦੀ ਨੇ ਫਹਿਰਾਇਆ ਤਿਰੰਗਾ

78ਵਾਂ ਸੁੰਤਤਰਤਾ ਦਿਵਸ…. ਲਾਲ ਕਿਲ੍ਹੇ ‘ਤੇ PM ਮੋਦੀ ਨੇ ਫਹਿਰਾਇਆ ਤਿਰੰਗਾ

ਦਿੱਲੀ (ਵੀਓਪੀ ਬਿਊਰੋ) ਦੇਸ਼ ਅੱਜ 78ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਪੂਰੇ ਦੇਸ਼ ਵਿੱਚ ਉਤਸ਼ਾਹ ਦਾ ਮਾਹੌਲ ਹੈ। ਹਰ ਇਤਿਹਾਸਕ ਅਤੇ ਮਹੱਤਵਪੂਰਨ ਇਮਾਰਤ ਨੂੰ ਆਜ਼ਾਦੀ ਦੇ ਰੰਗਾਂ ‘ਚ ਰੰਗਿਆ ਗਿਆ ਹੈ ਪਰ ਅੱਜ ਸਭ ਦੀਆਂ ਨਜ਼ਰਾਂ ਫਿਰ ਪ੍ਰਧਾਨ ਮੰਤਰੀ ਮੋਦੀ ‘ਤੇ ਹਨ। PM ਨਰੇਂਦਰ ਮੋਦੀ ਅੱਜ 7.30 ਵਜੇ ਲਾਲ ਕਿਲੇ ‘ਤੇ ਤਿਰੰਗਾ ਲਹਿਰਾ ਕੇ ਦੇਸ਼ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਐਕਸ ‘ਤੇ ਲਿਖਿਆ ਕਿ ਸਾਰੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਜੈ ਹਿੰਦ…।

ਪੈਰਿਸ ਓਲੰਪਿਕ 2024 ਵਿੱਚ ਭਾਗ ਲੈਣ ਵਾਲਾ ਭਾਰਤੀ ਓਲੰਪਿਕ ਦਲ 78ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਲਈ ਓਹ ਲਾਲ ਕਿਲ੍ਹੇ ਪਹੁੰਚੇ।

15 ਅਗਸਤ ਨੂੰ ਲਾਲ ਕਿਲ੍ਹੇ ਲਈ 7 ਲੇਅਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਲੈਸ ਸਨਾਈਪਰ ਅਤੇ ਫੇਸ਼ੀਅਲ ਰਿਕੋਗਨੀਸ਼ਨ ਸਿਸਟਮ ਕੈਮਰੇ ਲੱਗੇ ਹਨ, ਜੋ ਕਿਸੇ ਵੀ ਸ਼ੱਕੀ ਵਿਅਕਤੀ ਦੀ ਹਰਕਤ ਨੂੰ ਸਕਿੰਟਾਂ ਵਿੱਚ ਫੜ ਸਕਦੇ ਹਨ। ਇਹ ਕੈਮਰੇ ਲਾਲ ਕਿਲ੍ਹੇ ਦੇ ਆਲੇ-ਦੁਆਲੇ ਦੀਆਂ ਸੜਕਾਂ ਤੋਂ ਲੈ ਕੇ ਲਾਲ ਕਿਲੇ ਦੀ ਚੌਂਕੀ ਤੱਕ ਲਗਾਏ ਗਏ ਹਨ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲਾਲ ਕਿਲੇ ‘ਤੇ ਝੰਡਾ ਲਹਿਰਾਇਆ। ਸਵੇਰੇ 7.30 ਵਜੇ ਆਯੋਜਿਤ ਪ੍ਰੋਗਰਾਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਪੀਐਮ ਮੋਦੀ ਨੂੰ ਗਾਰਡ ਆਫ਼ ਆਨਰ ਵੀ ਦਿੱਤਾ। ਲਾਲ ਕਿਲੇ ‘ਤੇ ਆਯੋਜਿਤ ਪ੍ਰੋਗਰਾਮ ‘ਚ ਓਲੰਪਿਕ ਟੀਮ ‘ਚ ਸ਼ਾਮਲ ਐਥਲੀਟਾਂ ਨੇ ਵੀ ਹਿੱਸਾ ਲਿਆ।

 

ਦੇਸ਼ ਵਿੱਚ 78ਵਾਂ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਵਾਰ 6000 ਦੇ ਕਰੀਬ ਵਿਸ਼ੇਸ਼ ਮਹਿਮਾਨਾਂ ਅਤੇ ਪੈਰਿਸ ਓਲੰਪਿਕ ‘ਚ ਹਿੱਸਾ ਲੈਣ ਵਾਲੇ ਭਾਰਤੀ ਦਲ ਨੂੰ ਵੀ ਲਾਲ ਕਿਲੇ ‘ਤੇ ਸਮਾਰੋਹ ਦੇਖਣ ਲਈ ਸੱਦਾ ਦਿੱਤਾ ਗਿਆ ਹੈ।

78ਵਾਂ ਸੁੰਤਤਰਤਾ ਦਿਵਸ…. ਲਾਲ ਕਿਲ੍ਹੇ ‘ਤੇ PM ਮੋਦੀ ਨੇ ਫਹਿਰਾਇਆ ਤਿਰੰਗਾ

Punjab delhi lalqilla independenceday pmnodi delhi Punjab delhi lalqilla independenceday pmnodi delhi Punjab delhi lalqilla independenceday pmnodi delhi

error: Content is protected !!