ਦੋ ਕਾਰਾਂ ਦੀ ਟੱਕਰ ਨਾਲ ਹੋਇਆ ਬਲਾਸਟ, ਜ਼ਿੰਦਾ ਸੜੇ ਅੰਦਰ ਬੈਠੇ 4 ਲੋਕ
ਰਾਜਕੋਟ (ਵੀਓਪੀ ਬਿਊਰੋ) ਗੁਜਰਾਤ ਦੇ ਰਾਜਕੋਟ ਤੋਂ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਆਈ ਹੈ। ਰਾਜਕੋਟ-ਭਾਵਨਗਰ ਹਾਈਵੇਅ ‘ਤੇ ਪਿੰਡ ਸਰਧਰ ਨੇੜੇ ਦੋ ਵਾਹਨਾਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਗੱਡੀਆਂ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਚਾਰ ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਤੋਂ ਇਲਾਵਾ ਤਿੰਨ ਲੋਕ ਗੰਭੀਰ ਜ਼ਖ਼ਮੀ ਹੋਏ ਹਨ।





