ਜਿਸ ਜ਼ਿਲ੍ਹੇ ‘ਚ ਗਿਆ ਉੱਥੇ ਹੀ ਕਰਵਾ ਲਿਆ ਵਿਆਹ, ਤਿੰਨੋਂ ਪਤਨੀਆਂ ਦੀ ਹੋਈ ਮੁਲਾਕਾਤ ਤਾਂ…

ਵਿਆਹ ਇੱਕ ਅਜਿਹਾ ਰਿਸ਼ਤਾ ਹੈ ਜੋ ਸੱਤ ਜਨਮਾਂ ਦਾ ਕਿਹਾ ਜਾਂਦਾ ਹੈ। ਇੱਕ ਔਰਤ ਆਪਣੇ ਸਾਰੇ ਪਰਿਵਾਰ ਨੂੰ ਪਿੱਛੇ ਛੱਡ ਕੇ ਇੱਕ ਪਰਾਏ ਘਰ ਆ ਜਾਂਦੀ ਹੈ। ਇਸ ਪਰਾਏ ਘਰ ਵਿਚ ਉਸ ਦਾ ਆਪਣਾ ਸਿਰਫ ਪਤੀ ਹੁੰਦਾ ਹੈ। ਓਸੇ ਕਰਕੇ ਉਸ ਦੇ ਹੋਰ ਰਿਸ਼ਤੇ ਹੁੰਦੇ ਹਨ। ਪਰ ਝਾਰਖੰਡ ਦੇ ਗਿਰੀਡੀਹ ਵਿੱਚ ਇੱਕ ਅਜਿਹਾ ਵਿਅਕਤੀ ਰਹਿੰਦਾ ਸੀ ਜਿਸ ਨੇ ਜਿੱਥੇ ਵੀ ਨੌਕਰੀ ਕੀਤੀ ਉੱਥੇ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਜਦੋਂ ਉਸਦਾ ਰਾਜ਼ ਖੁੱਲ੍ਹਿਆ ਤਾਂ ਉਹ ਆਪਣੀਆਂ ਸਾਰੀਆਂ ਪਤਨੀਆਂ ਨੂੰ ਛੱਡ ਕੇ ਫਰਾਰ ਹੋ ਗਿਆ।

ਇਹ ਕਿਸੇ ਫਿਲਮ ਦੀ ਕਹਾਣੀ ਨਹੀਂ ਹੈ। ਇਹ ਘਟਨਾ ਝਾਰਖੰਡ ਦੇ ਗਿਰੀਡੀਹ ਦੀ ਹੈ। ਇੱਥੇ ਰਹਿਣ ਵਾਲੇ ਇੱਕ ਵਿਅਕਤੀ ਨੇ ਕਈ ਵਿਆਹ ਕੀਤੇ ਸਨ। ਵਿਅਕਤੀ ਦਾ ਨਾਂ ਸਿਕੰਦਰ ਵਿਸ਼ਵਕਰਮਾ ਹੈ ਜੋ ਕਿ ਘੋੜਥੰਭਾ ਦਾ ਰਹਿਣ ਵਾਲਾ ਹੈ। ਉਸ ਨੇ ਇੱਕੋ ਸਮੇਂ ਤਿੰਨ ਵਿਆਹ ਕਰਵਾ ਰੱਖੇ ਸਨ। ਇਸ ਗੱਲ ਦੀ ਜਾਣਕਾਰੀ ਕਿਸੇ ਨੂੰ ਨਹੀਂ ਸੀ। ਮਾਮਲੇ ਦਾ ਖੁਲਾਸਾ ਓਦੋਂ ਹੋਇਆ ਜਦੋਂ ਸ਼ਖਸ ਆਪਣੀ ਤੀਜੀ ਪਤਨੀ ਦੇ ਨਾਲ ਸੀ ਅਤੇ ਉਸ ਦੇ ਫੋਨ ‘ਤੇ ਦੂਜੀ ਪਤਨੀ ਦਾ ਫੋਨ ਆਇਆ।

ਇਹ ਮਾਮਲਾ 2022 ਵਿੱਚ ਸਾਹਮਣੇ ਆਇਆ ਸੀ। ਪਰ ਸੋਸ਼ਲ ਮੀਡੀਆ ‘ਤੇ ਇਕ ਵਾਰ ਫਿਰ ਇਹ ਖਬਰ ਵਾਇਰਲ ਹੋ ਰਹੀ ਹੈ। ਸਿਕੰਦਰ ਗਿਰੀਡੀਹ ਦਾ ਰਹਿਣ ਵਾਲਾ ਹੈ ਪਰ ਕੰਮ ਲਈ ਦਿੱਲੀ ਰਹਿੰਦਾ ਸੀ। ਉਸਦੀ ਪਹਿਲੀ ਪਤਨੀ ਆਪਣੇ ਦੋ ਬੱਚਿਆਂ ਨਾਲ ਗਿਰੀਡੀਹ ਵਿੱਚ ਰਹਿੰਦੀ ਸੀ। ਇਸ ਦੌਰਾਨ ਸਿਕੰਦਰ ਨੂੰ ਦਿੱਲੀ ਦੀਆਂ ਦੋ ਔਰਤਾਂ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਦੋਵਾਂ ਨਾਲ ਹੀ ਵਿਆਹ ਕਰ ਲਿਆ। ਉਸ ਦੀਆਂ ਦੋਵੇਂ ਪਤਨੀਆਂ ਦਿੱਲੀ ਵਿੱਚ ਵੱਖ-ਵੱਖ ਰਹਿੰਦੀਆਂ ਸਨ ਅਤੇ ਤਿੰਨੋਂ ਹੀ ਪਤਨੀਆਂ ਨੂੰ ਆਪਣੇ ਪਤੀ ਦੀਆਂ ਹਰਕਤਾਂ ਬਾਰੇ ਪਤਾ ਨਹੀਂ ਸੀ।

ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਸਿਕੰਦਰ ਆਪਣੀ ਦੂਜੀ ਪਤਨੀ ਦੇ ਨਾਲ ਸਮਾਂ ਬਿਤਾ ਰਿਹਾ ਸੀ। ਗਲਤੀ ਨਾਲ ਉਹ ਆਪਣਾ ਫੋਨ ਪਤਨੀ ਕੋਲ ਛੱਡ ਕੇ ਚਲਾ ਗਿਆ। ਇਸੇ ਦੌਰਾਨ ਉਸ ਦੀ ਤੀਜੀ ਪਤਨੀ ਦਾ ਫੋਨ ਆ ਗਿਆ। ਜਦੋਂ ਦੂਜੀ ਪਤਨੀ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਦੂਜਾ ਵਿਆਹ ਕਰ ਲਿਆ ਹੈ ਤਾਂ ਉਹ ਸਿਕੰਦਰ ਦੇ ਪਿੰਡ ਪਹੁੰਚ ਗਈ। ਉੱਥੇ ਉਸ ਨੂੰ ਸਿਕੰਦਰ ਦੀ ਪਹਿਲੀ ਪਤਨੀ ਮਿਲੀ। ਸਿਕੰਦਰ ਦੀ ਪਹਿਲੀ ਪਤਨੀ ਤੋਂ ਦੋ ਬੱਚੇ ਸਨ। ਜਦੋਂ ਤਿੰਨਾਂ ਪਤਨੀਆਂ ਨੂੰ ਆਪਣੇ ਪਤੀ ਦੇ ਕਾਰਨਾਮਿਆਂ ਦਾ ਪਤਾ ਲੱਗਾ ਤਾਂ ਸਿਕੰਦਰ ਫਰਾਰ ਹੋ ਗਿਆ।

error: Content is protected !!