ਇਹ ਕਿਸੇ ਫਿਲਮ ਦੀ ਕਹਾਣੀ ਨਹੀਂ ਹੈ। ਇਹ ਘਟਨਾ ਝਾਰਖੰਡ ਦੇ ਗਿਰੀਡੀਹ ਦੀ ਹੈ। ਇੱਥੇ ਰਹਿਣ ਵਾਲੇ ਇੱਕ ਵਿਅਕਤੀ ਨੇ ਕਈ ਵਿਆਹ ਕੀਤੇ ਸਨ। ਵਿਅਕਤੀ ਦਾ ਨਾਂ ਸਿਕੰਦਰ ਵਿਸ਼ਵਕਰਮਾ ਹੈ ਜੋ ਕਿ ਘੋੜਥੰਭਾ ਦਾ ਰਹਿਣ ਵਾਲਾ ਹੈ। ਉਸ ਨੇ ਇੱਕੋ ਸਮੇਂ ਤਿੰਨ ਵਿਆਹ ਕਰਵਾ ਰੱਖੇ ਸਨ। ਇਸ ਗੱਲ ਦੀ ਜਾਣਕਾਰੀ ਕਿਸੇ ਨੂੰ ਨਹੀਂ ਸੀ। ਮਾਮਲੇ ਦਾ ਖੁਲਾਸਾ ਓਦੋਂ ਹੋਇਆ ਜਦੋਂ ਸ਼ਖਸ ਆਪਣੀ ਤੀਜੀ ਪਤਨੀ ਦੇ ਨਾਲ ਸੀ ਅਤੇ ਉਸ ਦੇ ਫੋਨ ‘ਤੇ ਦੂਜੀ ਪਤਨੀ ਦਾ ਫੋਨ ਆਇਆ।