Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
17
ਜੁਵਾਕ ਪਿੱਛੇ ਘਰ ‘ਚ ਹੁੰਦਾ ਸੀ ਕ*ਲੇ*ਸ਼,ਕੁੱਖ ‘ਚ ਪਲ ਰਹੇ ਬੱ/ਚੇ ਸਣੇ ਚੁੱਕਿਆ ਖੌ*ਫ*ਨਾ*ਕ ਕਦਮ,
Crime
jalandhar
Latest News
National
Politics
Punjab
ਜੁਵਾਕ ਪਿੱਛੇ ਘਰ ‘ਚ ਹੁੰਦਾ ਸੀ ਕ*ਲੇ*ਸ਼,ਕੁੱਖ ‘ਚ ਪਲ ਰਹੇ ਬੱ/ਚੇ ਸਣੇ ਚੁੱਕਿਆ ਖੌ*ਫ*ਨਾ*ਕ ਕਦਮ,
August 17, 2024
Voice of Punjab
ਘਰੇਲੂ ਕਲੇਸ਼ ਦੇ ਚਲਦਿਆਂ ਤਿੰਨ ਬੱਚਿਆਂ ਦੀ ਮਾਂ ਵੱਲੋਂ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ ਗਈ ਜਿਸ ਦੀ ਕੁਝ ਦਿਨ ਦੇ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਕਾਦੀਆਂ ਦੇ ਮਹਲਾ ਕ੍ਰਿਸ਼ਨ ਨਗਰ ਦਾ ਹੈ। ਜਿਥੇ ਕੁਝ ਦਿਨ ਪਹਿਲਾਂ ਇੱਕ ਔਰਤ ਵੱਲੋਂ ਘਰੇਲੂ ਕਲੇਸ਼ ਦੇ ਕਾਰਨ ਆਪਣੇ ਆਪ ਨੂੰ ਅੱਗ ਲਗਾ ਲਈ ਗਈ ਸੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ ਸੀ। ਜਿਸ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਾਇਆ ਗਿਆ, ਜਿੱਥੇ ਇਲਾਜ ਦੌਰਾਨ ਬੀਤੇ ਦਿਨ ਉਸ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦਾ ਇਹ ਦੂਸਰਾ ਵਿਆਹ ਸੀ ਅਤੇ ਪਹਿਲੇ ਵਿਆਹ ਵਿੱਚੋਂ ਉਸ ਦਾ ਇੱਕ ਬੇਟਾ ਸੀ ਜਿਸ ਨੂੰ ਉਹ ਆਪਣੇ ਨਾਲ ਲੈ ਕੇ ਆਈ ਸੀ ਪਰ ਉਸ ਦਾ ਘਰ ਵਾਲਾ ਲੜਕੀ ਹੋਣ ਤੋਂ ਬਾਅਦ ਉਸ ਨੂੰ ਦਬਾਅ ਪਾ ਰਿਹਾ ਸੀ ਕਿ ਪਹਿਲੇ ਵਿਆਹ ਤੋਂ ਹੋਏ ਬੱਚੇ ਨੂੰ ਆਪਣੇ ਪੇਕੇ ਘਰ ਛੱਡ ਆਵੇ।
ਉਹ ਲੜਕੇ ਨੂੰ ਆਪਣੇ ਘਰ ਨਹੀਂ ਰੱਖਣਾ ਚਾਹੁੰਦਾ ਸੀ। ਜਿਸ ਦੇ ਕਾਰਨ ਘਰ ਵਿੱਚ ਪਤੀ ਪਤਨੀ ਦਾ ਕਲੇਸ਼ ਰਹਿੰਦਾ ਸੀ।ਇਸ ਵਜਹ ਕਾਰਨ ਉਸ ਨੇ ਬੀਤੇ ਦਿਨ ਹੀ ਆਪਣੇ ਆਪ ਨੂੰ ਅੱਗ ਲਗਾ ਲਈ। ਉਹਨਾਂ ਦੱਸਿਆ ਕਿ ਉਸਦੀ ਮ੍ਰਿਤਕਾ ਲੜਕੀ ਸਰਬਜੀਤ ਕੌਰ ਦੀ ਕੁਖ ਵਿਚ ਤਿੰਨ ਮਹੀਨੇ ਦਾ ਬੱਚਾ ਵੀ ਸੀ।
ਜਦੋਂ ਤੱਕ ਉਹਨਾਂ ਨੂੰ ਆਪਣੀ ਲੜਕੀ ਦਾ ਇਨਸਾਫ ਨਹੀਂ ਮਿਲਦਾ ਉਹ ਲੜਕੀ ਦਾ ਸੰਸਕਾਰ ਨਹੀਂ ਕਰਨਗੇ। ਮ੍ਰਿਤਕ ਮਹਿਲਾ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਵੱਲੋਂ ਉਸਦੇ ਪਤੀ, ਪਤੀ ਦੇ ਭਰਾ ਅਤੇ ਭਰਜਾਈ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
Post navigation
ਨਸ਼ਾ ਤਸਕਰਾਂ ਨੇ 3 ਨੌਜਵਾਨਾਂ ਤੇ ਚੜ੍ਹ ਦਿੱਤੀ ਕਾਰ, ਇੱਕ ਦੀ ਹੋਈ ਮੌ+ਤ, ਨਸ਼ਾ ਵੇਚਣ ਦਾ ਵਿਰੋਧ ਕਰਨਾ ਪਿਆ ਮਹਿੰਗਾ
ਹਿਮਾਚਲ ‘ਚ ਭਿੜੇ ਪੰਜਾਬ ਦੇ ਸ਼ਰਧਾਲੂ, ਜਨਾਨੀਆਂ ਨੇ ਇੱਕ ਦੂਜੇ ਤੇ ਚਲਾਏ ਡੰਡੇ, ਵੀਡੀਓ ਹੋਈ ਵਾਇਰਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us