ਉਹ ਲੜਕੇ ਨੂੰ ਆਪਣੇ ਘਰ ਨਹੀਂ ਰੱਖਣਾ ਚਾਹੁੰਦਾ ਸੀ। ਜਿਸ ਦੇ ਕਾਰਨ ਘਰ ਵਿੱਚ ਪਤੀ ਪਤਨੀ ਦਾ ਕਲੇਸ਼ ਰਹਿੰਦਾ ਸੀ।ਇਸ ਵਜਹ ਕਾਰਨ ਉਸ ਨੇ ਬੀਤੇ ਦਿਨ ਹੀ ਆਪਣੇ ਆਪ ਨੂੰ ਅੱਗ ਲਗਾ ਲਈ। ਉਹਨਾਂ ਦੱਸਿਆ ਕਿ ਉਸਦੀ ਮ੍ਰਿਤਕਾ ਲੜਕੀ ਸਰਬਜੀਤ ਕੌਰ ਦੀ ਕੁਖ ਵਿਚ ਤਿੰਨ ਮਹੀਨੇ ਦਾ ਬੱਚਾ ਵੀ ਸੀ।
ਜਦੋਂ ਤੱਕ ਉਹਨਾਂ ਨੂੰ ਆਪਣੀ ਲੜਕੀ ਦਾ ਇਨਸਾਫ ਨਹੀਂ ਮਿਲਦਾ ਉਹ ਲੜਕੀ ਦਾ ਸੰਸਕਾਰ ਨਹੀਂ ਕਰਨਗੇ। ਮ੍ਰਿਤਕ ਮਹਿਲਾ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਵੱਲੋਂ ਉਸਦੇ ਪਤੀ, ਪਤੀ ਦੇ ਭਰਾ ਅਤੇ ਭਰਜਾਈ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।