ਸੁੱਤੀ ਪਈ ਔਰਤ ਚੱਲਣ ਲੱਗੀ ਨੀਂਦ ‘ਚ, ਤੀਸਰੀ ਮੰਜ਼ਿਲ ਤੋਂ ਥੱਲੇ ਡਿੱਗਣ ਨਾਲ ਟੁੱਟੀਆਂ ਲੱਤਾਂ

ਲੁਧਿਆਣਾ ਵਿਚ ਇਕ ਔਰਤ ਸੌਂਦੇ ਹੋਏ ਤਿੰਨ ਮੰਜ਼ਿਲਾ ਇਮਾਰਤ ਤੋਂ ਡਿੱਗ ਗਈ। ਹਾਦਸੇ ਵਿਚ ਉਸ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਟੁੱਟ ਗਈਆਂ। ਉਸ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਅਤੇ ਉਸ ਦਾ ਪਤੀ ਮੌਕੇ ਤੇ ਪਹੁੰਚ ਗਏ। ਲੋਕਾਂ ਦੀ ਮਦਦ ਨਾਲ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਪੀਜੀਆਈ ਰੈਫਰ ਕਰ ਦਿੱਤਾ। ਜ਼ਖ਼ਮੀ ਔਰਤ ਦਾ ਨਾਂ ਉਜਾਲਾ ਹੈ।

 ਜਾਣਕਾਰੀ ਦਿੰਦਿਆਂ ਜ਼ਖਮੀ ਉਜਾਲਾ ਦੇ ਪਤੀ ਅਮਿਤ ਨੇ ਦੱਸਿਆ ਕਿ ਉਹ ਅਬਦੁੱਲਾਪੁਰ ਕਾਲੋਨੀ ‘ਚ ਰਹਿੰਦਾ ਹੈ। 6 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਸ਼ਾਮ ਵੇਲੇ ਉਸ ਦੀ ਪਤਨੀ ਉਜਾਲਾ ਤੀਜੀ ਮੰਜ਼ਿਲ ’ਤੇ ਮੰਜੇ ’ਤੇ ਲੇਟ ਕੇ ਮੋਬਾਈਲ ਚਲਾ ਰਹੀ ਸੀ।

ਅਚਾਨਕ ਉਸ ਨੂੰ ਨੀਂਦ ਆ ਗਈ। ਇਸ ਦੌਰਾਨ ਉਹ ਸੁੱਤੀ ਪਈ ਤਿੰਨ ਮੰਜ਼ਿਲਾ ਇਮਾਰਤ ਤੋਂ ਡਿੱਗ ਪਈ।ਅਮਿਤ ਨੇ ਦੱਸਿਆ ਕਿ ਉਹ ਖੁਦ ਤੀਜੀ ਮੰਜ਼ਿਲ ‘ਤੇ ਮੰਜੇ ‘ਤੇ ਲੇਟਿਆ ਹੋਇਆ ਸੀ। ਜਦੋਂ ਉਜਾਲਾ ਨੀਂਦ ਤੋਂ ਜਾਗ ਕੇ ਹੇਠਾਂ ਜਾਣ ਲੱਗੀ ਤਾਂ ਛੱਤ ਤੋਂ ਡਿੱਗ ਪਈ।

ਲੋਕਾਂ ਨੇ ਰੌਲਾ ਪਾ ਕੇ ਉਸ ਨੂੰ ਜਗਾਇਆ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ, ਜਿੱਥੇ ਹੁਣ ਉਸ ਦਾ ਆਪਰੇਸ਼ਨ ਕੀਤਾ ਜਾਵੇਗਾ।

error: Content is protected !!