ਪੰਜਾਬ ‘ਚ ਕਾਰੋਬਾਰ ਕਰਨ ਆਏ NRI ਨੂੰ ਘਰ ਵੜ ਕੇ ਬਦਮਾਸ਼ਾਂ ਨੇ ਗੋਲ਼ੀਆਂ ਨਾਲ ਭੁੰਨਿਆ

ਪੰਜਾਬ ‘ਚ ਕਾਰੋਬਾਰ ਕਰਨ ਆਏ NRI ਨੂੰ ਘਰ ਵੜ ਕੇ ਬਦਮਾਸ਼ਾਂ ਨੇ ਗੋਲ਼ੀਆਂ ਨਾਲ ਭੁੰਨਿਆ

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿੱਚ ਇਸ ਸਮੇਂ ਹਾਲਾਤ ਇਹ ਹਨ ਕਿ ਕੋਈ ਵੀ ਖੁਦ ਨੂੰ ਮਹਿਫੂਜ਼ ਨਹੀਂ ਦੇਖ ਸਕਦਾ। ਪੰਜਾਬ ‘ਚ ਕਾਨੂੰਨ ਵਿਵਸਥਾ ਸਵਾਲਾਂ ਦੇ ਘੇਰੇ ਵਿੱਚ ਹਨ। ਰੰਗਲਾ ਪੰਜਾਬ ਦਾ ਸੋਚ ਕੇ ਪੰਜਾਬ ‘ਚ ਕਾਰੋਬਾਰ ਖੋਲ੍ਹਣ ਆਏ NRI ‘ਤੇ ਜਾਨਲੇਵਾ ਹਮਲਾ ਹੋਇਆ ਹੈ।

ਅੰਮ੍ਰਿਤਸਰ ਦੇ ਪਿੰਡ ਦਬੁਰਜੀ ‘ਚ ਘਰ ਅੰਦਰ ਵੜ ਕੇ ਹਮਲਾਵਰਾਂ ਨੇ NRI ‘ਤੇ ਗੋਲ਼ੀਆਂ ਚਲਾ ਦਿੱਤੀਆਂ ਹਨ। ਨਿੱਕੇ ਬੱਚਿਆਂ ਦੇ ਸਾਹਮਣੇ ਹੀ 2 ਬਦਮਾਸ਼ਾਂ ਨੇ ਸ਼ਖਸ ਨੂੰ ਗੋਲ਼ੀਆਂ ਨਾਲ ਭੁੰਨਿਆ ਹੈ। ਗੋਲੀਬਾਰੀ ਦੌਰਾਨ ਅਮਰੀਕਾ ਵਾਸੀ ਸੁਖਚੈਨ ਸਿੰਘ ਹੋਇਆ ਗੰਭੀਰ ਜ਼ਖ਼ਮੀ ਹੋਇਆ ਹੈ।

ਘਰ ਅੰਦਰ ਲੱਗੇ ਸੀਸੀਟੀਵੀ ਕੈਮਰੇ ‘ਚ ਵਾਰਦਾਤ ਕੈਦ ਹੋ ਗਈ ਹੈ। ਜ਼ਖ਼ਮੀ ਸੁਖਚੈਨ ਨੂੰ ਨਿਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਫਾਇਰਿੰਗ ਦੀ ਵਜ੍ਹਾ ਫਿਰੌਤੀ ਦੱਸੀ ਜਾ ਰਹੀ ਹੈ।

ਬਦਮਾਸ਼ਾਂ ਅੱਗੇ ਹੱਥ ਜੋੜਕੇ ਗੋਲ਼ੀਆਂ ਨਾ ਚਲਾਉਣ ਲਈ ਮਿੰਨਤਾਂ ਕਰਦੇ ਰਹੇ ਬੱਚੇ ਪਰ ਬਦਮਾਸ਼ਾਂ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ।

error: Content is protected !!