ਸ਼ਾਹਪੁਰਕੰਡੀ ਪੁਲਿਸ ਨੇ ਖ਼ੁਦਕੁਸ਼ੀ ਲਈ ਭੜਕਾਉਣ ਲਈ ਪ੍ਰੇਮਿਕਾ ਅਤੇ ਉਸ ਦੀ ਭੈਣ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਨੌਜਵਾਨ ਆਪਣੀ ਪ੍ਰੇਮਿਕਾ ਅੰਕਿਤਾ ਅਤੇ ਉਸ ਦੀ ਵੱਡੀ ਭੈਣ ਸ਼ਿਵਾਨੀ ਨਾਲ ਹਿਮਾਚਲ ਵੀ ਗਿਆ ਸੀ।
ਅੰਕਿਤਾ ਨੇ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਬਾਅਦ ‘ਚ ਇਨਕਾਰ ਕਰ ਦਿੱਤਾ। ਉਦਾਸ ਹੋ ਕੇ ਅਸ਼ਵਨੀ ਲੜਕੀ ਦੇ ਘਰ ਦੇ ਬਾਹਰ ਆ ਗਿਆ ਅਤੇ ਆਪਸ ਵਿੱਚ ਤਕਰਾਰ ਹੋ ਗਈ।
ਅੰਕਿਤਾ ਦੇ ਮਨ੍ਹਾ ਕਰਨ ‘ਤੇ ਨੌਜਵਾਨ ਨੇ ਵਾਪਸ ਜਾ ਕੇ ਜ਼ਹਿਰ ਨਿਗਲ ਲਿਆ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅੰਕਿਤਾ ਅਤੇ ਸ਼ਿਵਾਨੀ ਦਾ ਨਾਮਜ਼ਦ ਕੀਤਾ ਗਿਆ।