Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
24
ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ,2022 ਵਿੱਚ ਖੇਡਿਆ ਸੀ ਆਖਰੀ ਟੂਰਨਾਮੈਂਟ
Crime
international
IPL
Latest News
National
Politics
Punjab
Sports
ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ,2022 ਵਿੱਚ ਖੇਡਿਆ ਸੀ ਆਖਰੀ ਟੂਰਨਾਮੈਂਟ
August 24, 2024
Voice of Punjab
ਟੀਮ ਇੰਡੀਆ ਦੇ ਮਸ਼ਹੂਰ ਖਿਡਾਰੀ ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਸ਼ਿਖਰ ਧਵਨ ਨੇ ਟਵੀਟ ਕਰ ਲਿਖਿਆ ਹੈ ਕਿ ਜਿਵੇਂ ਹੀ ਮੈਂ ਆਪਣੇ ਕ੍ਰਿਕਟ ਸਫ਼ਰ ਦੇ ਇਸ ਅਧਿਆਏ ਨੂੰ ਬੰਦ ਕਰਦਾ ਹਾਂ, ਮੈਂ ਆਪਣੇ ਨਾਲ ਅਣਗਿਣਤ ਯਾਦਾਂ ਅਤੇ ਸ਼ੁਕਰਗੁਜ਼ਾਰ ਹਾਂ। ਪਿਆਰ ਅਤੇ ਸਮਰਥਨ ਲਈ ਤੁਹਾਡਾ ਧੰਨਵਾਦ! ਜੈ ਹਿੰਦ!
ਟੀਮ ਇੰਡੀਆ ਦੇ ਸਭ ਤੋਂ ਖਤਰਨਾਕ ਓਪਨਿੰਗ ਬੱਲੇਬਾਜ਼ਾਂ ‘ਚੋਂ ਇਕ ਸ਼ਿਖਰ ਧਵਨ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਸਨ। ਸ਼ਿਖਰ ਧਵਨ ਨੇ ਟੀਮ ਇੰਡੀਆ ਲਈ ਆਖਰੀ ਮੈਚ ਦਸੰਬਰ-2022 ‘ਚ ਬੰਗਲਾਦੇਸ਼ ਖਿਲਾਫ ਖੇਡਿਆ ਸੀ। ਉਦੋਂ ਤੋਂ ਹੁਣ ਤੱਕ ਉਹ ਟੀਮ ਇੰਡੀਆ ਤੋਂ ਬਾਹਰ ਸੀ। ਟੀਮ ਇੰਡੀਆ ਦੇ ਬਿਹਤਰੀਨ ਖਿਡਾਰੀਆਂ ‘ਚੋਂ ਇਕ ਸ਼ਿਖਰ ਧਵਨ ਨੂੰ ਜਦੋਂ ਟੀਮ ਇੰਡੀਆ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਨਿਰਾਸ਼ਾ ਹੋਈ।ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਟੀਮ ਇੰਡੀਆ ਦੇ ਗੱਬਰ ਵਜੋਂ ਜਾਣੇ ਜਾਂਦੇ ਸ਼ਿਖਰ ਧਵਨ ਜਲਦ ਹੀ ਟੀਮ ‘ਚ ਵਾਪਸੀ ਕਰਨਗੇ ਪਰ ਹੁਣ ਸ਼ਿਖਰ ਧਵਨ ਨੇ ਖੁਦ ਸੰਨਿਆਸ (
Shikhar Dhawan Retirement )
ਦਾ ਫੈਸਲਾ ਲੈ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਸ਼ਿਖਰ ਧਵਨ ਨੇ ਟੀਮ ਇੰਡੀਆ (
Shikhar Dhawan Retirement )
ਲਈ 34 ਟੈਸਟ ਮੈਚਾਂ ‘ਚ 2315 ਦੌੜਾਂ, 167 ਵਨਡੇ ਮੈਚਾਂ ‘ਚ 6793 ਦੌੜਾਂ ਅਤੇ 68 ਟੀ-20 ਮੈਚਾਂ ‘ਚ 1759 ਦੌੜਾਂ ਬਣਾਈਆਂ ਹਨ। ਉਹ ਪਿਛਲੇ 2 ਸਾਲਾਂ ਤੋਂ ਟੀਮ ਤੋਂ ਬਾਹਰ ਸੀ। ਸ਼ਿਖਰ ਧਵਨ ਨੇ 2018 ਤੋਂ ਬਾਅਦ ਕੋਈ ਟੈਸਟ ਮੈਚ ਨਹੀਂ ਖੇਡਿਆ ਹੈ।
ਦੱਸ ਦਈਏ ਕਿ 2013 ਦੀ ਚੈਂਪੀਅਨਸ ਟਰਾਫੀ ਵਿੱਚ ਪਹਿਲੀ ਵਾਰ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ (
Shikhar Dhawan)
ਨੂੰ ਓਪਨਿੰਗ ਕਰਨ ਲਈ ਮੈਦਾਨ ਵਿੱਚ ਉਤਾਰਿਆ ਸੀ। ਉਦੋਂ ਤੋਂ ਇਹ ਦੋਵੇਂ ਭਾਰਤੀ ਬੱਲੇਬਾਜ਼ੀ ਦੀ ਨੀਂਹ ਬਣ ਗਏ। ਦੋਵਾਂ ਨੇ ਮਿਲ ਕੇ ਟਾਪ ਆਰਡਰ ‘ਚ ਕਾਫੀ ਦੌੜਾਂ ਬਣਾਈਆਂ। ਰੋਹਿਤ ਦੇ ਨਾਲ-ਨਾਲ ਧਵਨ ਨੇ ਦੁਨੀਆ ਦੇ ਹਰ ਮੈਦਾਨ ‘ਤੇ ਦੌੜਾਂ ਬਣਾਈਆਂ ਸਨ।
Post navigation
ਐਨਆਰਆਈ ਦਾ ਗੋ+ਲੀ+ਆਂ ਮਾਰਕੇ ਬੇਰਹਿਮੀ ਨਾਲ ਕ+ਤ+ਲ, ਆਕੇ ਹਮਲਾਵਰਾਂ ਨੇ ਮੰਗੀ ਗੱਡੀ ਦੀ ਆਰਸੀ, ਫਿਰ ਮਾਰੀਆਂ ਗੋ+ਲੀ+ਆਂ
ਡੂੰਘੀ ਖੱਡ ‘ਚ ਡਿੱਗੀ ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਗੱਡੀ,ਇਕ ਨੌਜਵਾਨ ਦੀ ਮੌਤ, ਤਿੰਨ ਗੰਭੀਰ ਜ਼ਖਮੀ, ਮਨੀਮਹੇਸ਼ ਯਾਤਰਾ ‘ਤੇ ਜਾਂਦੇ ਸਮੇਂ ਵਾਪਰਿਆ ਹਾਦਸਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us