ਟੀਮ ਇੰਡੀਆ ਦੇ ਸਭ ਤੋਂ ਖਤਰਨਾਕ ਓਪਨਿੰਗ ਬੱਲੇਬਾਜ਼ਾਂ ‘ਚੋਂ ਇਕ ਸ਼ਿਖਰ ਧਵਨ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਸਨ। ਸ਼ਿਖਰ ਧਵਨ ਨੇ ਟੀਮ ਇੰਡੀਆ ਲਈ ਆਖਰੀ ਮੈਚ ਦਸੰਬਰ-2022 ‘ਚ ਬੰਗਲਾਦੇਸ਼ ਖਿਲਾਫ ਖੇਡਿਆ ਸੀ। ਉਦੋਂ ਤੋਂ ਹੁਣ ਤੱਕ ਉਹ ਟੀਮ ਇੰਡੀਆ ਤੋਂ ਬਾਹਰ ਸੀ। ਟੀਮ ਇੰਡੀਆ ਦੇ ਬਿਹਤਰੀਨ ਖਿਡਾਰੀਆਂ ‘ਚੋਂ ਇਕ ਸ਼ਿਖਰ ਧਵਨ ਨੂੰ ਜਦੋਂ ਟੀਮ ਇੰਡੀਆ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਨਿਰਾਸ਼ਾ ਹੋਈ।ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਟੀਮ ਇੰਡੀਆ ਦੇ ਗੱਬਰ ਵਜੋਂ ਜਾਣੇ ਜਾਂਦੇ ਸ਼ਿਖਰ ਧਵਨ ਜਲਦ ਹੀ ਟੀਮ ‘ਚ ਵਾਪਸੀ ਕਰਨਗੇ ਪਰ ਹੁਣ ਸ਼ਿਖਰ ਧਵਨ ਨੇ ਖੁਦ ਸੰਨਿਆਸ (Shikhar Dhawan Retirement ) ਦਾ ਫੈਸਲਾ ਲੈ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।