Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
27
ਮਾਪੇ ਚਲੇ ਗਏ ਫ੍ਰੀ ਦੇ ਸਮੋਸੇ ਲੈਣ ਪਿੱਛੋਂ ਡੇਢ ਸਾਲ ਦੀ ਬੱਚੀ ਆਈ ਕੈਂਟਰ ਦੀ ਚਪੇਟ ‘ਚ, ਹੋਈ ਦਰਦਨਾਕ ਮੌ+ਤ
Crime
international
jalandhar
Latest News
National
Politics
Punjab
ਮਾਪੇ ਚਲੇ ਗਏ ਫ੍ਰੀ ਦੇ ਸਮੋਸੇ ਲੈਣ ਪਿੱਛੋਂ ਡੇਢ ਸਾਲ ਦੀ ਬੱਚੀ ਆਈ ਕੈਂਟਰ ਦੀ ਚਪੇਟ ‘ਚ, ਹੋਈ ਦਰਦਨਾਕ ਮੌ+ਤ
August 27, 2024
Voice of Punjab
ਪੰਜਾਬ ਦੇ ਮੋਗਾ ਦੀ ਅਨਾਜ ਮੰਡੀ ਵਿੱਚ ਸਥਿਤ ਝੁੱਗੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਡਿੱਗ ਗਿਆ, ਜਦੋਂ ਉਨ੍ਹਾਂ ਦੀ ਡੇਢ ਸਾਲ ਦੀ ਮਾਸੂਮ ਬੱਚੀ ਦੀ ਦਰਦਨਾਕ ਹਾਦਸੇ ‘ਚ ਮੌਤ ਹੋ ਗਈ। ਦਰਅਸਲ ਬੱਚੀ ਦੀ ਕੈਂਟਰ ਦੀ ਲਪੇਟ ਵਿੱਚ ਆ ਗਈ ਸੀ, ਜਿਸ ਕਾਰਨ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ।
ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਨਾਜ ਮੰਡੀ ਵਿੱਚ ਕੈਂਟਰ ਦੀ ਲਪੇਟ ਵਿੱਚ ਆਉਣ ਨਾਲ ਇੱਕ ਲੜਕੀ ਦੀ ਮੌਤ ਹੋ ਗਈ ਹੈ।
ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਲੜਕੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਦੱਸਿਆ ਕਿ ਬੱਚੀ ਨੂੰ ਜਦੋਂ ਹਸਪਤਾਲ ਲਿਆਇਆ ਗਿਆ ਸੀ, ਉਦੋਂ ਉਸ ਦੀ ਮੌਤ ਹੋ ਚੁਕੀ ਸੀ।
ਮੋਗਾ ਦੇ ਥਾਣਾ ਸਿਟੀ ਵਨ ਦੇ ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਦੱਸਿਆ ਕਿ ਕੈਂਟਰ ਯੂਨੀਅਨ ਦਾ ਦਫਤਰ ਝੁੱਗੀ ਦੇ ਨੇੜੇ ਹੈ। ਘਟਨਾ ਦੇ ਸਮੇਂ ਕੁਝ ਲੋਕ ਝੁੱਗੀ ‘ਚ ਸਮੋਸੇ ਵੰਡਣ ਆਏ ਸਨ। ਲੜਕੀ ਦੇ ਮਾਪੇ ਸਮੋਸੇ ਲੈਣ ਗਏ ਸਨ। ਇਸ ਦੌਰਾਨ ਲੜਕੀ ਨੂੰ ਲੰਘ ਰਹੇ ਕੈਂਟਰ ਨੇ ਟੱਕਰ ਮਾਰ ਦਿੱਤੀ। ਪੁਲਿਸ ਨੇ ਕੈਂਟਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
Post navigation
PM ਮੋਦੀ ਵੱਲੋਂ ਉਦਘਾਟਨ ਕੀਤੀ ਸ਼ਿਵਾਜੀ ਜੀ ਦੀ 35 ਫੁੱਟ ਉੱਚੀ ਮੂਰਤੀ ਹਵਾ ਨਾਲ ਹੀ ਡਿੱਗ ਪਈ
ਬਠਿੰਡਾ-ਬੀਕਾਨੇਰ ਹਾਈਵੇਅ ‘ਤੇ ਪਲਟੀ ਪੰਜਾਬ ਰੋਡਵੇਜ਼ ਦੀ ਬੱਸ,ਇੱਕ ਔਰਤ ਦੀ ਮੌਤ, ਦੋ ਦਰਜਨ ਸਵਾਰੀਆਂ ਜ਼ਖ਼ਮੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us