ਬਠਿੰਡਾ-ਬੀਕਾਨੇਰ ਹਾਈਵੇਅ ‘ਤੇ ਪਲਟੀ ਪੰਜਾਬ ਰੋਡਵੇਜ਼ ਦੀ ਬੱਸ,ਇੱਕ ਔਰਤ ਦੀ ਮੌਤ, ਦੋ ਦਰਜਨ ਸਵਾਰੀਆਂ ਜ਼ਖ਼ਮੀ

ਡੱਬਵਾਲੀ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਸਰਕਾਰੀ ਬੱਸ ਪਿੰਡ ਪਥਰਾਲਾ ਨਜ਼ਦੀਕ ਪਲਟ ਗਈ। ਬਸ ਪਲਟਣ ਕਰਕੇ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ ਕਈ ਸਵਾਰੀਆਂ ਜਖਮੀ ਹੋ ਗਈਆਂ। ਇਹ ਹਾਦਸਾ ਬੱਸ ਦਾ ਸੰਤੁਲਨ ਵਿਗੜਨ ਕਾਰਨ ਹੋਇਆ ਹੈ।

ਰਾਜਗਿਰਾ ਨੇ ਕਿਹਾ ਹੈ ਕਿ ਬਾਰਿਸ਼ ਪਈ ਹੋਈ ਸੀ ਅਤੇ ਬੱਸ ਅਚਾਨਕ ਤੇਜ਼ ਰਫਤਾਰ ਵਿੱਚ ਆਈ, ਜਿਸ ਕਰਕੇ ਇਹ ਖੌਫਨਾਕ ਹਾਦਸਾ ਵਾਪਰ ਗਿਆ ਹੈ।

ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਫਰੀਦਕੋਟ ਡਿਪੂ ਦੀ ਬੱਸ ਨੰਬਰ ਪੀਬੀ-04ਵੀ-3044 ਹਰਿਆਣਾ ਦੇ ਡੱਬਵਾਲੀ ਤੋਂ ਬਠਿੰਡਾ ਆ ਰਹੀ ਸੀ। ਮੰਗਲਵਾਰ ਦੁਪਹਿਰ ਕਰੀਬ 2.30 ਵਜੇ ਜਦੋਂ ਇਹ ਬੱਸ ਪਿੰਡ ਪਥਰਾਲਾ ਚ ਉਸਾਰੀ ਅਧੀਨ ਕੰਕਰੀਟ ਵਾਲੀ ਸੜਕ ;ਤੇ ਪਹੁੰਚੀ ਤਾਂ ਅਚਾਨਕ ਤੇਜ਼ ਮੀਂਹ ਸ਼ੁਰੂ ਹੋ ਗਿਆ, ਜਿਸ ਕਾਰਨ ਬੱਸ ਚਾਲਕ ਆਪਣਾ ਕੰਟਰੋਲ ਗੁਆ ਬੈਠਾ ਅਤੇ ਬੱਸ ਬੇਕਾਬੂ ਹੋ ਕੇ ਸੜਕ ਤੇ ਪਲਟ ਗਈ।

ਇਸ ਘਟਨਾ ਤੋਂ ਬਾਅਦ ਪੁਲਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਡੱਬਵਾਲੀ ਅਤੇ ਸਿਰਸਾ ਦੇ ਸਰਕਾਰੀ ਹਸਪਤਾਲਾਂ ਚ ਪਹੁੰਚਾਇਆ। ਪੁਲਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!