ਭਰਾਵਾਂ ਨਾਲ ਲੜਕੇ ਕੁੜੀ ਨੇ ਮਾਰੀ ਨਹਿਰ ‘ਚ ਛਾਲ, ਭੈਣ ਨੂੰ ਬਚਾਉਂਣ ਲਈ ਭਰਾ ਵੀ ਕੁੱਦੇ, ਭੈਣ ਭਰਾ ਦੀ ਮੌ+ਤ

ਪਟਿਆਲਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪਟਿਆਲਾ ਦੇ ਨਾਭਾ ਰੋਡ ਸਥਿਤ ਭਾਖੜਾ ਨਹਿਰ ਵਿਚ 3 ਭਰਾਵਾਂ ਦੀ ਇਕਲੌਤੀ ਭੈਣ ਨੇ ਛਾਲ ਮਾਰ ਦਿੱਤੀ। ਜਿਸ ਨੂੰ ਬਚਾਉਣ ਲਈ ਗਏ ਉਸ ਦੇ 3 ਭਰਾਵਾਂ ਨੇ ਭਾਖੜਾ ਨਹਿਰ ਵਿੱਚ ਛਾਲ ਦਿਤੀ ਉਹਨਾਂ ਵਿਚੋਂ 2 ਨੂੰ ਤਾਂ ਲੋਕਾਂ ਨੇ ਬਾਹਰ ਕੱਢ ਲਿਆ ਪਰ ਇਸ ਘਟਨਾ ਵਿਚ ਇਕ ਭਰਾ ਡੁੱਬ ਗਿਆ।  ਇਹ ਵੀ ਪਤਾ ਲੱਗਾ ਹੈ ਕਿ ਜਿਹੜੇ 2 ਭਰਾਵਾਂ ਨੂੰ ਲੋਕਾਂ ਨੇ ਬਚਾਇਆ ਗਿਆ ਹੈ, ਉਨ੍ਹਾਂ ਵਿਚੋਂ ਇਕ ਦਾ ਵਿਆਹ ਰੱਖਿਆ ਹੋਇਆ ਹੈ।    

ਮ੍ਰਿਤਕ ਕੁੜੀ ਦੀ ਪਹਿਚਾਣ ਲਵਪ੍ਰੀਤ ਕੌਰ ਉਮਰ 29 ਸਾਲ ਵਜੋਂ ਹੋਈ ਹੈ ਅਤੇ ਮ੍ਰਿਤਕ ਲੜਕੇ ਦੀ ਪਹਿਚਾਣ ਮੋਹਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਛੋਟੀ ਜਿਹੀ ਲੜਾਈ ਹੋਈ ਸੀ। ਜਿਸ ਨੂੰ ਲੈ ਕੇ ਲੜਕੀ ਭਾਖੜਾ ਨਹਿਰ ਪਹੁੰਚ ਗਈ।

ਜਿਸ ਨੂੰ ਲੱਭਦੇ-ਲੱਭਦੇ ਜਦੋਂ ਉਸ ਦੇ ਭਰਾ ਭਾਖੜਾ ‘ਤੇ ਪਹੁੰਚੇ ਤਾਂ ਕੁੜੀ ਨੇ ਭਾਖੜਾ ‘ਚ ਛਾਲ ਮਾਰ ਦਿੱਤੀ। ਫਿਲਹਾਲ ਮ੍ਰਿਤਕ ਕੁੜੀ ਦੀ ਲਾਸ਼ ਨੂੰ ਗੋਤਾਖੋਰ ਯੂਨੀਅਨ ਨੇ ਬਾਹਰ ਕੱਢਿਆ ਹੈ ਅਤੇ ਮੁੰਡੇ ਦੀ ਭਾਲ ਜਾਰੀ ਹੈ। ਇਹ ਪਰਿਵਾਰ ਰਿਵਾਸ ਬ੍ਰਾਹਮਣਾ ਦਾ ਰਹਿਣ ਵਾਲਾ ਸੀ ਜਿਹੜਾ ਪਟਿਆਲਾ ਦੇ ਡਕਾਲਾ ਰੋਡ ਦੇ ਉੱਪਰ ਸਥਿਤ ਹੈ।ਜਿਸ ਨੂੰ ਲੱਭਦੇ-ਲੱਭਦੇ ਜਦੋਂ ਉਸ ਦੇ ਭਰਾ ਭਾਖੜਾ ‘ਤੇ ਪਹੁੰਚੇ ਤਾਂ ਕੁੜੀ ਨੇ ਭਾਖੜਾ ‘ਚ ਛਾਲ ਮਾਰ ਦਿੱਤੀ। ਫਿਲਹਾਲ ਮ੍ਰਿਤਕ ਕੁੜੀ ਦੀ ਲਾਸ਼ ਨੂੰ ਗੋਤਾਖੋਰ ਯੂਨੀਅਨ ਨੇ ਬਾਹਰ ਕੱਢਿਆ ਹੈ ਅਤੇ ਮੁੰਡੇ ਦੀ ਭਾਲ ਜਾਰੀ ਹੈ। ਇਹ ਪਰਿਵਾਰ ਰਿਵਾਸ ਬ੍ਰਾਹਮਣਾ ਦਾ ਰਹਿਣ ਵਾਲਾ ਸੀ ਜਿਹੜਾ ਪਟਿਆਲਾ ਦੇ ਡਕਾਲਾ ਰੋਡ ਦੇ ਉੱਪਰ ਸਥਿਤ ਹੈ।

error: Content is protected !!