ਪੈਰਾਲੰਪਿਕ ‘ਚ ਭਾਰਤੀ ਖਿਡਾਰੀਆਂ ਦਾ ਕਮਾਲ, ਹੁਣ ਤੱਕ 2 ਗੋਲਡ ਸਣੇ ਜਿੱਤੇ 9 ਮੈਡਲ
ਪੈਰਿਸ (ਵੀਓਪੀ ਬਿਊਰੋ) ਪੈਰਿਸ ਪੈਰਾਲੰਪਿਕ ਵਿੱਚ ਭਾਰਤੀ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਹੁਣ ਤੱਕ ਭਾਰਤੀ ਖਿਡਾਰੀਆਂ ਨੇ ਪੈਰਿਸ ਪੈਰਾਲੰਪਿਕ ਵਿੱਚ 2 ਗੋਲਡ, 3 ਸਿਲਵਰ ਤੇ 4 ਬ੍ਰੋਂਜ਼ ਸਣੇ ਕੁੱਲ 9 ਮੈਡਲ ਜਿੱਤ ਲਏ ਹਨ। ਕੱਲ ਭਾਰਤ ਦੀ ਪ੍ਰੀਤੀ ਪਾਲ ਤੇ ਨਿਸ਼ਾਦ ਨੇ ਭਾਰਤ ਦੀ ਝੋਲੀ ਮੈਡਲ ਪਾਏ। ਅੱਜ ਭਾਰਤ ਨੂੰ ਡਿਸਕਸ ਥ੍ਰੋ ਤੇ ਪੁਰਸ਼ ਬੈਡਮਿੰਟਨ ਵਿੱਚ ਮੈਡਲ ਮਿਲੇ।
ਭਾਰਤ ਦੀ ਪ੍ਰੀਤੀ ਪਾਲ ਨੇ ਐਤਵਾਰ ਨੂੰ 30.01 ਸਕਿੰਟ ਦੇ ਨਿੱਜੀ ਸਰਵੋਤਮ ਸਮੇਂ ਨਾਲ ਔਰਤਾਂ ਦੇ 200 ਮੀਟਰ ਟੀ35 ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਪੈਰਿਸ ਪੈਰਾਲੰਪਿਕਸ ਦਾ ਇਹ ਉਨ੍ਹਾਂ ਦਾ ਦੂਜਾ ਤਮਗਾ ਹੈ। ਪ੍ਰੀਤੀ (23) ਨੇ ਪੈਰਿਸ ‘ਚ ਭਾਰਤ ਦਾ ਦੂਜਾ ਪੈਰਾ ਐਥਲੈਟਿਕਸ ਮੈਡਲ ਵੀ ਹਾਸਲ ਕੀਤਾ ਹੈ। ਉਹ ਖਿਡਾਰੀ ਜੋ ਤਾਲਮੇਲ ਸੰਬੰਧੀ ਵਿਗਾੜਾਂ ਜਿਵੇਂ ਕਿ ਹਾਈਪਰਟੋਨੀਆ, ਅਟੈਕਸੀਆ ਅਤੇ ਐਥੀਟੋਸਿਸ ਤੋਂ ਪੀੜਤ ਹਨ T35 ਵਿੱਚ ਹਿੱਸਾ ਲੈਂਦੇ ਹਨ।
ਸ਼ੁੱਕਰਵਾਰ ਨੂੰ ਉਸ ਨੇ ਪੈਰਾਲੰਪਿਕ ਟ੍ਰੈਕ ਈਵੈਂਟ ਵਿੱਚ ਭਾਰਤ ਦਾ ਪਹਿਲਾ ਅਥਲੈਟਿਕਸ ਮੈਡਲ ਜਿੱਤਿਆ। ਉਸਨੇ ਔਰਤਾਂ ਦੇ ਟੀ35 100 ਮੀਟਰ ਮੁਕਾਬਲੇ ਵਿੱਚ 14.21 ਸਕਿੰਟ ਦੇ ਨਿੱਜੀ ਸਰਵੋਤਮ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਪੈਰਾਲੰਪਿਕ ਦੇ 1984 ਐਡੀਸ਼ਨ ਤੋਂ ਬਾਅਦ ਭਾਰਤ ਨੇ ਜਿੰਨੇ ਵੀ ਐਥਲੈਟਿਕਸ ਮੈਡਲ ਜਿੱਤੇ ਹਨ, ਉਹ ਫੀਲਡ ਈਵੈਂਟਸ ਤੋਂ ਆਏ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰੀਤੀ ਪਾਲ ਕਈ ਪੈਰਾਲੰਪਿਕ ਮੈਡਲ ਜਿੱਤਣ ਵਾਲੀ ਸਿਰਫ 7ਵੀਂ ਭਾਰਤੀ ਬਣ ਗਈ ਹੈ।
ਇਸ ਤੋਂ ਬਾਅਦ ਨਿਸ਼ਾਦ ਕੁਮਾਰ ਨੇ ਹਾਈ ਜੰਪ ਪੁਰਸ਼ ਵਿੱਚ ਭਾਰਤੀ ਦੀ ਝੋਲੀ ਸਿਲਵਰ ਮੈਡਲ ਪਾਇਆ। ਅੱਜ ਭਾਰਤ ਨੂੰ ਪੁਰਸ਼ ਡਿਸਕਸ ਥ੍ਰੋ ਅਤੇ ਪੁਰਸ਼ ਬੈਡਮਿੰਟਨ ਵਿੱਚ ਗੋਲਡ ਮੈਡਲ ਮਿਲਣ ਦੀ ਆਸ ਸੀ। ਪਰ ਇਸ ਦੌਰਾਨ ਡਿਸਕਸ ਥ੍ਰੋ ਵਿੱਚ ਭਾਰਤ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ ਅਤੇ ਉੱਥੇ ਹੀ ਪੁਰਸ਼ ਬੈਡਮਿੰਟਨ ਵਿੱਚ ਨੀਤਿਸ਼ ਨੇ ਬ੍ਰਿਟੇਨ ਦੇ ਖਿਡਾਰੀ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ।
ਤੁਹਾਨੂੰ ਦੱਸ ਦੇਈਏ ਕਿ ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤ ਨੇ ਹੁਣ ਤੱਕ ਕੁੱਲ 9 ਤਮਗੇ ਜਿੱਤੇ ਹਨ। ਪੈਰਿਸ ਪੈਰਾਲੰਪਿਕ ਵਿੱਚ ਹੁਣ ਤੱਕ ਭਾਰਤ ਨੇ 2 ਸੋਨ ਤਗਮਾ, 3 ਚਾਂਦੀ ਦਾ ਤਗਮਾ ਅਤੇ 4 ਕਾਂਸੀ ਦੇ ਤਗਮੇ ਜਿੱਤੇ ਹਨ।
Paralympic indian players win 9 medals including 2 gold