ਮੇਰਠ ‘ਚ ਡਿੱਗੀ 3 ਮੰਜ਼ਿਲਾਂ ਇਮਾਰਤ, ਮਲਬੇ ਹੇਠ ਦੱਬੇ 10 ਲੋਕ ਅਤੇ ਜਾਨਵਰ, ਬਚਾਅ ਕਾਰਜ਼ ਜਾਰੀ

ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਤਿੰਨ ਮੰਜ਼ਿਲਾ ਮਕਾਨ ਢਹਿ ਗਿਆ ਹੈ ਅਤੇ 10 ਤੋਂ ਵੱਧ ਲੋਕ ਅਤੇ ਜਾਨਵਰ ਮਲਬੇ ਹੇਠਾਂ ਦੱਬ ਗਏ ਹਨ। ਇਸ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਜਾਰੀ ਹੈ, ਜਿਹੜਾ ਮਕਾਨ ਡਿੱਗਿਆ ਹੈ ਉਸ ਦੇ ਮਾਲਕ ਦਾ ਨਾਂ ਨਫੋ ਅਲਾਉਦੀਨ ਹੈ ਅਤੇ ਇਸ ਘਰ ਦੇ ਹੇਠਾਂ ਇਕ ਡੇਅਰੀ ਚੱਲ ਰਹੀ ਸੀ।

ਇਹ ਹਾਦਸਾ ਮੇਰਠ ਦੀ ਜ਼ਾਕਿਰ ਕਾਲੋਨੀ ਗਲੀ ਨੰਬਰ 8 ਵਿੱਚ ਵਾਪਰਿਆ। ਇਸ ਹਾਦਸੇ ਤੋਂ ਬਾਅਦ ਮੇਰਠ ਡਿਵੀਜ਼ਨ ਦੀ ਕਮਿਸ਼ਨਰ ਸੇਲਵਾ ਕੁਮਾਰੀ ਜੇ, ਐੱਸਐੱਸਪੀ ਵਿਪਿਨ ਟਾਡਾ, ਐੱਸਪੀ ਸਿਟੀ ਆਯੂਸ਼ ਵਿਕਰਮ ਸਿੰਘ ਮੌਕੇ ਤੇ ਪਹੁੰਚ ਗਏ ਹਨ। ਆਸ-ਪਾਸ ਦੇ ਲੋਕ ਵੀ ਰਾਹਤ ਅਤੇ ਬਚਾਅ ਕਾਰਜਾਂ ਲਈ ਪਹੁੰਚ ਗਏ ਹਨ।

ਮੇਰਠ ਚ ਹੋਏ ਹਾਦਸੇ ਦਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਨੋਟਿਸ ਲਿਆ, ਮੁੱਖ ਮੰਤਰੀ ਦੇ ਨਿਰਦੇਸ਼ਾਂ ਤੇ ਰਾਹਤ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਤੇਜ਼ ਕਰਨ ਅਤੇ ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਹਾਦਸੇ ਤੇ ਮੇਰਠ ਡਿਵੀਜ਼ਨ ਦੀ ਕਮਿਸ਼ਨਰ ਸੇਲਵਾ ਕੁਮਾਰੀ ਨੇ ਕਿਹਾ, “ਜ਼ਾਕਿਰ ਕਾਲੋਨੀ ਚ ਇੱਕ ਇਮਾਰਤ ਡਿੱਗ ਗਈ ਹੈ। ਉਸ ਦੇ ਹੇਠਾਂ 8-10 ਲੋਕ ਫਸ ਗਏ ਹਨ। ਬਚਾਅ ਕਾਰਜ ਜਾਰੀ ਹੈ। ਪੁਲਿਸ ਅਤੇ ਫਾਇਰ ਅਧਿਕਾਰੀ ਬਚਾਅ ਕਾਰਜ ਚਲਾ ਰਹੇ ਹਨ, ਫੌਜ, ਐੱਨ.ਡੀ.ਆਰ.ਐੱਫ. SDRF ਨੂੰ ਸੂਚਿਤ ਕਰ ਦਿੱਤਾ ਗਿਆ ਹੈ।” ਨਾਲ ਹੀ ਏਡੀਜੀ ਡੀਕੇ ਠਾਕੁਰ ਨੇ ਕਿਹਾ ਕਿ 8 ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਅਮਰੋਹਾ ਅਤੇ ਸਹਾਰਨਪੁਰ ਤੋਂ SDRF ਟੀਮਾਂ ਨੂੰ ਬੁਲਾਇਆ ਗਿਆ ਹੈ, ਮੁੱਖ ਮੰਤਰੀ ਖੁਦ ਨਿਗਰਾਨੀ ਕਰ ਰਹੇ ਹਨ ਅਤੇ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹਨ।

error: Content is protected !!