ਬਾਬਾ ਗੈਂਗ ਤੇ ਪਲੋਟਰਾ ਗੈਂਗ ਵਿਚਾਲੇ ਗੈਂਗਵਾਰ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ ‘ਚ 3 ਜਣਿਆਂ ਦਾ ਕ+ਤ+ਲ

ਬਾਬਾ ਗੈਂਗ ਤੇ ਪਲੋਟਰਾ ਗੈਂਗ ਵਿਚਾਲੇ ਗੈਂਗਵਾਰ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ ‘ਚ 3 ਜਣਿਆਂ ਦਾ ਕ+ਤ+ਲ

 

ਰੋਹਤਕ (ਵੀਓਪੀ ਬਿਊਰੋ)- ਹਰਿਆਣਾ ਦੇ ਰੋਹਤਕ ਜ਼ਿਲੇ ‘ਚ ਰਾਹੁਲ ਬਾਬਾ ਅਤੇ ਪਲੋਟਰਾ ਗੈਂਗ ਵਿਚਾਲੇ ਗੈਂਗ ਵਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਵੀਰਵਾਰ ਦੇਰ ਰਾਤ ਰੋਹਤਕ ਦੇ ਸੋਨੀਪਤ ਰੋਡ ‘ਤੇ ਬਲਿਆਨਾ ਮੋੜ ਨੇੜੇ ਸ਼ਰਾਬ ਦੇ ਠੇਕੇ ‘ਤੇ ਬੈਠੇ 5 ਨੌਜਵਾਨਾਂ ‘ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਗੋਲੀਬਾਰੀ ‘ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਤਿੰਨ ਮ੍ਰਿਤਕਾਂ ਦੀ ਪਛਾਣ ਜੈਦੀਪ (30), ਅਮਿਤ ਨੰਦਲ (37) ਅਤੇ ਵਿਨੈ (28) ਵਜੋਂ ਹੋਈ ਹੈ। ਇਹ ਸਾਰੇ ਪਿੰਡ ਬੋਹੜ ਦੇ ਵਸਨੀਕ ਹਨ।

 

ਜ਼ਖਮੀਆਂ ਦੀ ਪਛਾਣ ਅਨੁਜ (29) ਅਤੇ ਮਨੋਜ (32) ਵਜੋਂ ਹੋਈ ਹੈ। ਦੋਵੇਂ ਰੋਹਤਕ ਦੇ ਆਰੀਆ ਨਗਰ ਦੇ ਰਹਿਣ ਵਾਲੇ ਹਨ। ਪੁਲਿਸ ਇਸ ਗੋਲੀ ਕਾਂਡ ਦੀ ਜਾਂਚ ਕਰ ਰਹੀ ਹੈ ਪੁਲਿਸ ਇਸ ਘਟਨਾ ਨੂੰ 10 ਮਹੀਨੇ ਪਹਿਲਾਂ ਸੁਨਾਰੀਆ ਜੇਲ੍ਹ ਵਿੱਚ ਗੈਂਗਸਟਰ ਰਾਹੁਲ ਬਾਬਾ ਉੱਤੇ ਹੋਏ ਹਮਲੇ ਦਾ ਬਦਲਾ ਮੰਨ ਰਹੀ ਹੈ। ਘਟਨਾ ਤੋਂ ਤੁਰੰਤ ਬਾਅਦ ਵੀਰਵਾਰ ਰਾਤ ਕਰੀਬ 10 ਵਜੇ ਸੋਸ਼ਲ ਮੀਡੀਆ ‘ਤੇ ਰਾਹੁਲ ਉਰਫ਼ ਬਾਬਾ ਦੇ ਨਾਂਅ ‘ਤੇ ਪੋਸਟ ਪਾ ਕੇ ਘਟਨਾ ਦੀ ਜ਼ਿੰਮੇਵਾਰੀ ਲਈ ਗਈ | ਰਾਹੁਲ ਬਾਬਾ ਫਿਲਹਾਲ ਜ਼ਮਾਨਤ ‘ਤੇ ਜੇਲ ਤੋਂ ਬਾਹਰ ਹੈ ਅਤੇ ਦੋ ਦਿਨ ਪਹਿਲਾਂ ਇਕ ਜਨਮਦਿਨ ਪਾਰਟੀ ‘ਚ ਦੇਖਿਆ ਗਿਆ ਸੀ।

 

 

ਇਸ ਪੋਸਟ ‘ਚ ਲਿਖਿਆ ਹੈ, ‘ਅੱਜ ਜੋ ਵੀ ਹੋਇਆ ਹੈ, ਆਜ਼ਾਦ ਗੈਂਗ ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹੈ। ਜੈ ਭਵਾਨੀ… ਪੋਸਟ ‘ਚ ਰਾਹੁਲ ਬਾਬਾ, ਕਾਲਾ ਜਥੇਦਾਰੀ, ਪ੍ਰਵੀਨ ਦਾਦਾ, ਅਨਿਲ ਛਿੱਪੀ, ਕੁਨਾਲ ਜੂਨ ਦੇ ਨਾਂ ਹੈਸ਼ਟੈਗ ਦੇ ਨਾਲ ਦਿੱਤੇ ਗਏ ਹਨ ਅਤੇ ਲਿਖਿਆ ਗਿਆ ਹੈ ਕਿ ‘ਜਿਹੜਾ ਵੀ ਇਸ ਲੜਾਈ ‘ਚ ਆਵੇ, ਆਪਣਾ ਅੱਗਾ-ਪਿੱਛਾ ਦੇਖ ਕੇ ਆਵੇ।’ ਦੱਸ ਦੇਈਏ ਕਿ 29 ਦਸੰਬਰ 2023 ਨੂੰ ਸੁਨਾਰੀਆ ਜੇਲ ‘ਚ ਗੈਂਗਸਟਰ ਰਾਹੁਲ ਬਾਬਾ ‘ਤੇ ਜਾਨਲੇਵਾ ਹਮਲਾ ਹੋਇਆ ਸੀ। ਜੇਲ੍ਹ ਦੀ ਕੰਟੀਨ ਨੇੜੇ ਚਾਰ ਕੈਦੀਆਂ ਨੇ ਰਾਹੁਲ ਬਾਬਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਸੁਮਿਤ ਪਲੋਟਰਾ ਗੈਂਗ ਨੇ ਰਾਹੁਲ ਬਾਬਾ ‘ਤੇ ਇਸ ਹਮਲੇ ਦਾ ਦੋਸ਼ ਲਗਾਇਆ ਸੀ। ਪੁਲਿਸ ਨੇ ਜਿਨ੍ਹਾਂ ਚਾਰ ਕੈਦੀਆਂ ਖ਼ਿਲਾਫ਼ ਹਮਲੇ ਸਬੰਧੀ ਕੇਸ ਦਰਜ ਕੀਤਾ ਸੀ, ਉਨ੍ਹਾਂ ਵਿੱਚ ਭਗਤ ਸਿੰਘ ਉਰਫ ਭਗਤਾ ਵਾਸੀ ਕਿਲੋਈ, ਸੋਹਿਤ ਉਰਫ ਰਾਂਚੋ ਵਾਸੀ ਮੋਖਰਾ, ਵਿਕਰਾਂਤ ਵਾਸੀ ਮੋਖਰਾ ਖਾਸ ਅਤੇ ਅਰੁਣ ਉਰਫ ਭੋਲੂ ਵਾਸੀ ਛਾਰਾ ਪਿੰਡ ਝੱਜਰ ਸ਼ਾਮਲ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਫਐਸਐਲ ਮਾਹਿਰ ਟੀਮ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਵੀ ਕੀਤਾ। ਘਟਨਾ ਵਾਲੀ ਥਾਂ ਤੋਂ 300 ਮੀਟਰ ਦੀ ਦੂਰੀ ’ਤੇ ਸਥਿਤ ਆਈਐੱਮਟੀ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ ਵਿੱਚ ਪੁਲੀਸ ਨੇ ਇਸ ਨੂੰ ਗੈਂਗ ਵਾਰ ਦਾ ਮਾਮਲਾ ਦੱਸਿਆ ਹੈ।

error: Content is protected !!