Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
September
21
ਨਸ਼ੇੜੀ ਭਰਾ ਨੂੰ ਸੁਧਾਰਣ ਲਈ ਬਾਬੇ ਕੋਲ ਫਰਿਆਦ ਲੈਕੇ ਗਈ ਸੀ ਕੁੜੀ, ਹੋਟਲ ‘ਚ ਬੁਲਾਕੇ ਕੀਤਾ ਗੰਦਾ ਕੰਮ
Crime
Delhi
international
jalandhar
Latest News
National
Politics
Punjab
ਨਸ਼ੇੜੀ ਭਰਾ ਨੂੰ ਸੁਧਾਰਣ ਲਈ ਬਾਬੇ ਕੋਲ ਫਰਿਆਦ ਲੈਕੇ ਗਈ ਸੀ ਕੁੜੀ, ਹੋਟਲ ‘ਚ ਬੁਲਾਕੇ ਕੀਤਾ ਗੰਦਾ ਕੰਮ
September 21, 2024
Voice of Punjab
ਲੁਧਿਆਣਾ ਦੇ ਜਗਰਾਓ ਸਥਿਤ ਡੇਰਾ ਚਰਨ ਘਾਟ ਦੇ ਮੁੱਖ ਸੇਵਾਦਾਰ ਖਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। 6 ਮਈ ਨੂੰ ਡੇਰਾ ਚਰਨ ਘਾਟ ਦੇ ਮੁਖੀ ਬਲਵਿੰਦਰ ਸਿੰਘ ਨੇ ਮੋਗਾ ਦੇ ਇੱਕ ਨਿੱਜੀ ਹੋਟਲ ਵਿੱਚ 25 ਸਾਲਾ ਲੜਕੀ ਨੂੰ ਲਿਆ ਕੇ ਬਲਾਤਕਾਰ ਕੀਤਾ।ਮਿਲੀ ਜਾਣਕਾਰੀ ਮੁਤਾਬਿਕ ਲੜਕੀ ਦਾ ਪਰਿਵਾਰ ਡੇਰੇ ‘ਚ ਜਾਂਦਾ ਸੀ ਜਿਸ ਕਾਰਨ ਲੜਕੀ ਆਪਣੇ ਨਸ਼ੇੜੀ ਭਰਾ ਨੂੰ ਸੁਧਾਰਨ ਦੀ ਫਰਿਆਦ ਲੈ ਕੇ ਡੇਰੇ ‘ਚ ਗਈ ਸੀ।
ਸੇਵਾਦਾਰ ਨੇ ਲੜਕੀ ਨੂੰ ਸਪੈਸ਼ਲ ਅਰਦਾਸ ਕਰਵਾਉਣ ਦੀ ਗੱਲ ਕਹਿ ਕੇ ਸਾਢੇ ਚਾਰ ਮਹੀਨੇ ਪਹਿਲਾਂ ਮੋਗਾ ਦੇ ਇਕ ਨਿਜੀ ਹੋਟਲ ਵਿੱਚ ਡੇਰੇ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।
2 ਸਤੰਬਰ ਨੂੰ ਜਗਰਾਓ ਥਾਣੇ ਵਿੱਚ ਇੱਕ ਮਹਿਲਾ ਵੱਲੋਂ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ।ਜਿਸ ਤੋਂ ਬਾਅਦ ਡੇਰੇ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਗੋਇੰਦਵਾਲਾ ਜੇਲ੍ਹ ਭੇਜ ਦਿੱਤਾ ਸੀ। ਮੋਗਾ ਪੁਲਿਸ ਨੇ ਮੁਲਜ਼ਮ ਬਲਵਿੰਦਰ ਸਿੰਘ ਨੂੰ ਗੋਇੰਦਵਾਲਾ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਮੋਗਾ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ 2 ਦਿਨ ਦਾ ਰਿਮਾਂਡ ਲਿਆ ਹੈ।
ਇਸ ਮਾਮਲੇ ਸੰਬਧੀ ਥਾਣਾ ਮਹਿਣਾ ਦੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਬੁੱਧਵਾਰ ਨੂੰ ਪੀੜਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਦੋਸ਼ੀ ਬਲਵਿੰਦਰ ਸਿੰਘ ਦੇ ਖਿਲਾਫ ਜਬਰ-ਜਨਾਹ ਅਤੇ ਧਮਕਾਉਣ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।
Post navigation
ਕਰਨ ਔਜਲਾ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨਾਲ ਚੱਲਦੇ ਸ਼ੋਅ ‘ਚ ਬਦਤਮੀਜ਼ੀ, ਦਿਲਜੀਤ ਨੇ ਕਿਹਾ-ਕੋਈ ਨਾ ਵੀਰੇ ਆਹ ਫੜ ਮੇਰੀ ਜੈਕਟ
ਆਨਲਾਈਨ ਸਾਈਟ ‘ਤੇ ਵਿਆਹ ਕਰਵਾਕੇ ਪਛਤਾ ਰਹੀ ਪਤਨੀ, 3 ਰਾਤਾਂ ਤੋਂ ਸੋ ਰਹੀ ਸੜਕਾਂ ‘ਤੇ,ਪਤੀ ਨੇ ਲਾਇਆ ਤਾਲਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us