ਪੀੜਤਾ ਨੇ ਕਿਹਾ ਕਿ ਸ਼ੁਰੂ ਤੋਂ ਹੀ ਉਹ ਉਸ ਦੀ ਕੁੱਟਮਾਰ ਕਰਦਾ ਰਿਹਾ ਹੈ, ਕਈ ਵਾਰ ਸਮਝੌਤਾ ਵੀ ਹੋ ਗਿਆ, ਪਰ ਉਹ ਉਸ ਨਾਲ ਗਲਤ ਸਲੂਕ ਕਰਦਾ ਹੈ।ਇਸ ਸੰਬੰਧ ਦੇ ਵਿੱਚ ਜਦੋਂ ਮਹਿਲਾ ਦੇ ਪਤੀ ਅੰਕਿਤ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੇਰੇ ਮਾਤਾ-ਪਿਤਾ ਨਹੀਂ ਹਨ, ਉਹ ਇਕੱਲਾ ਰਹਿੰਦਾ ਹੈ। ਵਿਆਹ ਵਾਲੀ ਸਾਈਟ ਉੱਤੇ ਹੀ ਉਹ ਦੋਨੇ ਮਿਲੇ ਸਨ ਅਤੇ ਫਿਰ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਜਦੋਂ ਉਸ ਦੀ ਪਤਨੀ ਦਾਮਿਨੀ ਗਰਭਵਤੀ ਹੋਈ ਤਾਂ ਉਹ ਦਿੱਲੀ ਚਲੀ ਗਈ।
ਉਸ ਨੇ ਆਪਣੀ ਮਾਂ ਨਾਲ ਮਿਲ ਕੇ ਗਪਭਪਾਤ ਕਰਵਾ ਦਿੱਤਾ। ਇਸ ਤੋਂ ਬਾਅਦ ਜਦੋਂ ਆਪਣੀ ਪਤਨੀ ਨੂੰ ਲੈਣ ਵਾਸਤੇ ਉਹ ਭੈਣ ਅਤੇ ਆਪਣੇ ਜੀਜੇ ਨਾਲ ਦਿੱਲੀ ਗਿਆ ਤਾਂ ਉਹਨਾਂ ਦੀ ਉੱਥੇ ਕੁੱਟਮਾਰ ਕੀਤੀ ਗਈ। ਇੰਨ੍ਹਾਂ ਹੀ ਨਹੀਂ ਉਸ ਉੱਤੇ ਕੇਸ ਪਾ ਦਿੱਤਾ ਗਿਆ। ਪਤਨੀ ਅਤੇ ਸੱਸ ਉਸ ਨੂੰ ਤੰਗ ਪਰੇਸ਼ਾਨ ਕਰਦੇ ਹਨ। ਪਰੇਸ਼ਾਨ ਹੋਣ ਕਾਰਨ ਹੁਣ ਉਹ ਆਪਣੀ ਨਾਲ ਨਹੀਂ ਰਹਿਣਾ ਚਾਹੁੰਦਾ।