ਸ੍ਰੀ ਦਰਬਾਰ ਸਾਹਿਬ ਨੇੜੇ ਪ੍ਰਵਾਸੀ ਨੇ ASI ਤੋਂ ਪਿ+ਸ+ਤੌਲ ਖੋਹ ਕੇ ਮਾਰੀ ਖੁਦ ਨੂੰ ਗੋ+ਲੀ

ਸ੍ਰੀ ਦਰਬਾਰ ਸਾਹਿਬ ਨੇੜੇ ਪ੍ਰਵਾਸੀ ਨੇ ASI ਤੋਂ ਪਿ+ਸ+ਤੌਲ ਖੋਹ ਕੇ ਮਾਰੀ ਖੁਦ ਨੂੰ ਗੋ+ਲੀ

 

ਅੰਮ੍ਰਿਤਸਰ (ਵੀਓਪੀ ਬਿਊਰੋ) ਸ੍ਰੀ ਦਰਬਾਰ ਸਾਹਿਬ ਨੇੜੇ ਅੱਜ ਇੱਕ ਸ਼ਖਸ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਹੈਰੀਟੇਜ ਸਟਰੀਟ ‘ਤੇ ਸ਼ਨੀ ਮੰਦਰ ਦੇ ਸਾਹਮਣੇ ਵਾਪਰੀ ਦੱਸੀ ਜਾ ਰਿਹਾ ਹੈ। ਹਾਈ ਕੋਰਟ ਦਾ ਜੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਇਆ ਸੀ ਇਸ ਦੌਰਾਨ ਉਸਦੀ ਪਾਇਲਟ ਗੱਡੀ ਵਿੱਚ ਮੌਜੂਦ ਉਸਦੇ ਸੁਰੱਖਿਆ ਕਰਮਚਾਰੀ ਏਐਸਆਈ ਦੇ ਡੱਬ ਵਿੱਚੋਂ ਇੱਕ ਪ੍ਰਵਾਸੀ ਨੇ ਪਿਸਤੋਲ ਕੱਢ ਕੇ ਖੁਦ ਨੂੰ ਗੋਲੀ ਮਾਰ ਲਈ। ਇਸ ਮਾਮਲੇ ਤੋਂ ਬਾਅਦ ਇੱਕਦਮ ਚਾਰੇ ਪਾਸੇ ਹੜਕੰਪ ਮੱਚ ਗਿਆ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੋਲੀ ਮਾਰਨ ਵਾਲਾ ਨੌਜਵਾਨ ਪੁਲਿਸ ਮੁਲਾਜ਼ਮ ਦਾ ਰਿਸ਼ਤੇਦਾਰ ਜਾਂ ਕਰੀਬੀ ਨਹੀਂ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਵੀ ਦਰਸ਼ਨਾਂ ਲਈ ਪੁੱਜੇ ਹੋਏ ਸਨ। ਇਸ ਦੌਰਾਨ ਸੁਰੱਖਿਆ ਕਰਮੀ ਦੀ ਪਿਸਤੌਲ ਖੋਹ ਕੇ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜਦੋਂ ਤੱਕ ਸੁਰੱਖਿਆ ਕਰਮੀ ਕੁਝ ਸਮਝ ਪਾਉਂਦੇ ਸਨ, ਉਦੋਂ ਤੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਕੁਝ ਦੂਰੀ ‘ਤੇ ਖੜ੍ਹੇ ਸੁਰੱਖਿਆ ਕਰਮੀ ਘਟਨਾ ਸਥਾਨ ‘ਤੇ ਪਹੁੰਚੇ ਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ।

error: Content is protected !!