ਗਰਮੀ ਤੋਂ ਰਾਹਤ ਪਾਉਣ ਦੇ ਚੱਕਰ ‘ਚ ਨਹਿਰ ‘ਚ ਰੁੜੇ 4 ਬੱਚੇ, 3 ਲੱਭੇ 1 ਦੀ ਭਾਲ ਜਾਰੀ

ਕਈ ਵਾਰ ਮਾਪਿਆਂ ਦੀ ਲਾਪਰਵਾਹੀ ਇਸ ਕਦਰ ਭਾਰੀ ਪੈ ਜਾਂਦੀ ਹੈ ਕਿ ਬੱਚੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ।ਗਰਮੀ ਦੇ ਮੌਸਮ ਵਿਚ ਗਰਮੀ ਤੋਂ ਰਾਹਤ ਪਾਉਣ ਲਈ ਪਿੰਡਾਂ ਵਿੱਚ ਬੱਚੇ ਅਕਸਰ ਨਹਿਰ ਵਿਚ ਨਹਾਊਣ ਚਲੇ ਜਾਂਦੇ ਨੇ ਜਿਸ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਇਸੇ ਤਰ੍ਹਾਂ ਦੀ ਘਟਨਾ ਹੋਈ ਹੈ।

ਬਠਿੰਡਾ ਵਿੱਚ ਅੱਜ ਸਥਾਨਕ ਸਰਹੰਦ ਨਹਿਰ ਵਿੱਚ ਨਹਾਉਂਦੇ ਸਮੇਂ ਬੱਚਿਆਂ ਨਾਲ ਅਣਹੋਣੀ ਵਾਪਰ ਗਈ।

ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ 4 ਬੱਚੇ ਰੁੜ ਗਏ, ਜਿਨ੍ਹਾਂ ਵਿਚੋ ਤਿੰਨ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦਕਿ ਇਕ ਬੱਚਾ ਪਾਣੀ ਵਿਚ ਡੁੱਬ ਗਿਆ।

ਬੱਚੇ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ। NDRF ਦੀਆਂ ਟੀਮਾਂ ਵੱਲੋਂ ਬੱਚੇ ਦੀ ਭਾਲ ਜਾਰੀ ਹੈ।

error: Content is protected !!